Punjab

SGPC ਨੂੰ ਯਾਦ ਆਇਆ ਸਿਰੋਪਿਆਂ ਦਾ ਸਤਿਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਉਣ ਵਾਲੇ ਸਮੇਂ ਵਿੱਚ ਸ਼ਤਾਬਦੀਆਂ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ।ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿਛਲੇ ਸਾਲ ਸ਼ੁਰੂ ਕੀਤੀ 400 ਸਾਲਾ ਸ਼ਤਾਬਦੀ ਦੀ ਸੰਪੂਰਨਤਾ 21 ਅਪ੍ਰੈਲ ਨੂੰ ਕੀਤੀ ਜਾਵੇਗੀ। 19 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਵੇਗਾ ਅਤੇ 20 ਅ੍ਰਪੈਲ ਦੀ ਸ਼ਾਮ ਨੂੰ ਗੁਰੂ ਕੇ ਮਹਿਲ ਵਿਖੇ ਰਾਤ ਨੂੰ ਕੀਰਤਨ ਦਰਬਾਰ ਹੋਵੇਗਾ। 21 ਅਪ੍ਰੈਲ ਨੂੰ ਭੋਗ ਪੈਣ ਤੋਂ ਬਾਅਦ ਵੱਡਾ ਕੀਰਤਨ ਦਰਬਾਰ ਕਰਵਾਇਆ ਜਾਵੇਗਾ।
ਅੱਠ ਅਗਸਤ ਨੂੰ ਗੁਰੂ ਕੇ ਬਾਗ ਮੋਰਚਾ ਦੇ ਸ਼ਹੀਦਾਂ ਨੂੰ ਸਮਰਪਿਤ ਮਨਾਇਆ ਜਾਵੇਗਾ। 30 ਅਕਤੂਬਰ 2022 ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਸਾਕੇ ਦੀ 100 ਸਾਲਾ ਸ਼ਤਾਬਦੀ ਪਾਕਿਸਤਾਨ ਅਤੇ ਅੰਮ੍ਰਿਤਸਰ ਵਿੱਚ ਵੀ ਮਨਾਈ ਜਾਵੇਗੀ। ਸਾਕਾ ਸ੍ਰੀ ਪੰਜਾ ਸਾਹਿਬ ਸਮੇਂ ਜਿਨ੍ਹਾਂ ਨੇ ਜਥਿਆਂ ਦੀ ਅਗਵਾਈ ਕੀਤੀ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਆਜ਼ਾਦੀ ਦੀ ਲੜਾਈ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਸਿੱਖਾਂ ਦਾ ਇਤਿਹਾਸ ਸਾਂਭਣ ਦੇ ਲਈ SGPC ਆਪਣਾ ਕਿਤਾਬਚਾ ਸ਼ੁਰੂ ਕਰੇਗੀ। ਇਸ ਕਿਤਾਬਚੇ ਵਿੱਚ ਸ਼ਹੀਦ ਸਿੱਖਾਂ ਦੀ ਸਾਰੀ ਗਾਥਾ ਦੱਸੀ ਜਾਵੇਗੀ। ਕਾਲਾਪਾਣੀ ਵਿੱਚ ਵੀ ਸਿੱਖਾਂ ਦੀ ਦਾਸਤਾਨ ਬਾਰੇ ਵੀ ਇਤਿਹਾਸ ਲਿਖਿਆ ਜਾਵੇਗਾ। ਇਸ ਕਿਤਾਬ ਦਾ ਖਰੜਾ ਤਿਆਰ ਹੋ ਗਿਆ ਹੈ। ਧਾਮੀ ਨੇ ਕਿਹਾ ਕਿ 26 ਅਪ੍ਰੈਲ ਨੂੰ ਇੱਕ ਐਗਜ਼ਕਟਿਵ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਅਸੀਂ ਚਰਚਾ ਕਰਾਂਗੇ ਕਿ ਪਵਿੱਤਰ ਤਖ਼ਤਾਂ ਅਤੇ ਆਮ ਤਖ਼ਤਾਂ ਉੱਤੇ ਦਾੜੀ ਕਟਾਉਣ, ਦਾੜੀ ਰੰਗਣ ਵਰਗੇ ਪਤਿਤ ਨੂੰ ਸਿਰੋਪਾਉ ਨਹੀਂ ਦਿੱਤਾ ਜਾਵੇਗਾ।