Punjab

ਕੇਂਦਰੀ ਟੀਮਾਂ ਵੱਲੋਂ ਕਣਕ ਦੇ ਨਮੂਨੇ ਲੈਣ ਦਾ ਕੰਮ ਖਤਮ

‘ਦ ਖਾਲਸ ਬਿਊਰੋ:ਕੇਂਦਰ ਵੱਲੋਂ ਭੇਜੀਆਂ ਖ਼ੁਰਾਕ ਮੰਤਰਾਲੇ ਦੀਆਂ ਟੀਮਾਂ ਨੇ ਅੱਜ ਕਣਕ ਦੇ ਨਮੂਨੇ ਲੈਣ ਦਾ ਕੰਮ ਨਿਬੇੜ ਲਿਆ ਹੈ ਅਤੇ ਕੱਲ ਨੂੰ ਕਣਕ ਦੀ ਗੁਣਵੱਤਾ ਦੀ ਜਾਂਚ ਹੋਵੇਗੀ । ਸੈਂਪਲ ਲੈਣ ਲਈ ਟੀਮਾਂ ਨੇ ਪੰਜਾਬ ਦੇ ਕਈ ਖਰੀਦ ਕੇਂਦਰਾਂ ਦਾ ਦੌਰਾ ਕੀਤਾ ਹੈ। ਗੁਣਵੱਤਾ ਦੀ ਜਾਂਚ ਤੋਂ ਬਾਅਦ ਸ਼ਨੀਵਾਰ ਨੂੰ ਭਾਰਤ ਸਰਕਾਰ ਨੂੰ ਆਪਣੀ ਰਿਪੋਰਟ ਦੇ ਸਕਦੀਆਂ ਹਨ।ਖ਼ੁਰਾਕ ਮੰਤਰਾਲੇ ਦੀਆਂ ਪੰਜ ਟੀਮਾਂ ਨੇ ਅੱਜ ਪੂਰਾ ਦਿਨ ਪੰਜਾਬ ਦੀਆਂ ਮੰਡੀਆਂ ਦਾ ਦੌਰਾ ਕਰ ਕੇ ਕਣਕ ਦੇ ਨਮੂਨੇ ਭਰਨ ਦੇ ਨਾਲ-ਨਾਲ ਕਿਸਾਨਾਂ ਨਾਲ ਵੀ ਗੱਲਬਾਤ ਵੀ ਕੀਤੀ ਹੈ।
ਇਸ ਸੰਬੰਧੀ ਖ਼ੁਰਾਕ ਤੇ ਸਪਲਾਈ ਵਿਭਾਗ, ਪੰਜਾਬ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਦਾ ਵੀ ਬਿਆਨ ਆਇਆ ਹੈ ਕਿ ਕੇਂਦਰੀ ਟੀਮਾਂ ਕਣਕ ਦੇ ਨਮੂਨੇ ਲੈਣ ਦਾ ਕੰਮ ਨਿਬੇੜ ਚੁਕੀਆਂ ਹਨ ਅਤੇ ਕੱਲ ਨੂੰ ਇਨ੍ਹਾਂ ਨਮੂਨਿਆਂ ਦੀ ਜਾਂਚ ਹੋਣੀ ਹੈ। ਜਿਸ ਤੋਂ ਬਾਅਦ ਸ਼ਨੀਵਾਰ ਨੂੰ ਟੀਮਾਂ ਨੇ ਆਪਣੀ ਰਿਪੋਰਟ ਦੇ ਦੇਣੀ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਹੀ ਕੇਂਦਰ ਸਰਕਾਰ ਮਾਪਦੰਡਾਂ ਵਿਚ ਛੋਟ ਬਾਰੇ ਫ਼ੈਸਲਾ ਲੈ ਲਵੇ।