India

ਕਿਸਾਨਾਂ ਦੇ ਮੁੱਦੇ ਉਠਾਦਾਂ ਰਹਾਂਗਾ, ਅਹੁਦਾ ਖੋਣ ਦਾ ਡਰ ਨਹੀਂ : ਸੱਤਿਆ ਪਾਲ ਮਲਿਕ

‘ਦ ਖ਼ਾਲਸ ਬਿਊਰੋ : ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਕੇਂਦਰ ‘ਤੇ ਨਿ ਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਮੁੱਦੇ ਉਠਾਉਣ ਲਈ ਆਪਣਾ ਅਹੁਦਾ ਖੁੱਸਣ ਤੋਂ ਨਹੀਂ ਡਰਦੇ। ਉਹ ਮੂਲ ਰੂਪ ਵਿੱਚ ਇੱਕ ਕਿਸਾਨ ਹਨ ਅਤੇ ਉਸਦੀ ਸਿਆਸੀ ਸਿਖਲਾਈ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਅਗਵਾਈ ਵਿੱਚ ਹੋਈ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਜੇਕਰ ਤੁਸੀਂ ਕਿਸਾਨਾਂ ਲਈ ਕੁਝ ਛੱਡਣਾ ਚਾਹੁੰਦੇ ਹੋ ਤਾਂ ਛੱਡ ਦਿਓ, ਪਰ ਉਨ੍ਹਾਂ ਲਈ ਲੜੋ ਅਤੇ ਆਪਣੀ ਆਵਾਜ਼ ਬੁਲੰਦ ਕਰੋ।

ਮਲਿਕ ਨੇ ਕਿਹਾ ਕਿ ਰਿਟਾਇਰਮੈਂਟ ਤੋਂ ਬਾਅਦ ਉਸ ਕੋਲ ਰਹਿਣ ਲਈ ਘਰ ਵੀ ਨਹੀਂ ਹੈ, ਇਸ ਲਈ ਉਹ ਕੇਂਦਰ ਨਾਲ ਲੜ ਸਕੇ। ਰਾਜਪਾਲ ਪਹਿਲਾਂ ਹੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰ ਚੁੱਕੇ ਹਨ।