International Punjab

ਨਹੀਂ ਰੁੱਕ ਰਹੇ ਅਮਰੀਕਾ ਵਿੱਚ ਸਿੱਖਾਂ ਤੇ ਨਸ ਲੀ ਹ ਮਲੇ ,10 ਦਿਨਾਂ ਦੇ ‘ਚ ਇਲਾਕੇ ‘ਚ ਵਾਪਰੀ ਦੁੂਜੀ ਘਟਨਾ

‘ਦ ਖਾਲਸ ਬਿਉਰੋ:ਅਮਰੀਕਾ ਵਸਦਾ ਸਿੱਖ ਭਾਈਚਾਰਾ ਇੱਕ ਵਾਰ ਫ਼ਿਰ ਦੁੱਖੀ ਹੋਇਆ ਹੈ ਕਿਉਂਕਿ ਦੋ ਸਿੱਖ ਵਿਅਕਤੀਆਂ ਉੱਤੇ ਫ਼ੇਰ ਹ ਮਲਾ ਹੋਇਆ ਹੈ ।10 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਰਿਚਮੰਡ ਹਿਲਜ਼, ਕੁਈਨਜ਼ ਇਲਾਕੇ ਵਿੱਚ ਹੋਇਆ ਇਹ ਦੂਜਾ ਹ ਮਲਾ ਹੈ ,ਜਿਸ ਵਿੱਚ ਸਿੱਖ ਨਿਸ਼ਾਨਾ ਬਣੇ ਹਨ । ਇਸੇ ਜਗਾ ਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ‘ਤੇ ਹਮ ਲਾ ਹੋਇਆ ਸੀ।ਪ੍ਰਸ਼ਾਸਨ ਨੇ ਹਮਲੇ ਵਿੱਚ ਜ਼ੱਖਮੀ ਹੋਏ ਦੋਹਾਂ ਵਿਅਕਤੀਆਂ ਦੇ ਨਾਮ ਤੇ ਜਾਣਕਾਰੀ ਜਨਤਕ ਕਰਨ ਤੋਂ ਨਾਂਹ ਕਰ ਦਿੱਤੀ ਹੈ ।

ਪਰ ਇਸ ਸੰਬੰਧੀ ਵੀਡਿਉ ਜ਼ਰੂਰ ਵਾਈਰਲ ਹੋਈ ਹੈ ਦੋਨੋਂ ਵਿਅਕਤੀ ਸਥਾਨਕ ਲੋਕਾਂ ਅਤੇ ਪੁਲਿਸ ਕਰਮਚਾਰੀਆਂ ਵਿੱਚ ਘਿਰੇ ਦਿੱਖ ਰਹੇ ਹਨ। ਜ਼ਖ਼ਮੀਆਂ ਵਿੱਚੋਂ ਇੱਕ ਸੜਕ ਦੇ ਕਿਨਾਰੇ ਬੈਠਾ ਦਿਖਾਈ ਦੇ ਰਿਹਾ ਹੈ, ਜਦੋਂ ਕਿ ਦੂਜਾ ਉਸ ਦੇ ਕੋਲ ਖੜ੍ਹਾ ਹੈ ਤੇ ਉਸ ਨੇ ਆਪਣੀ ਅੱਖ ਦੇ ਨੇੜੇ ਆਪਣੀ ਸੱਟ ਨੂੰ ਕੱਪੜੇ ਨਾਲ ਢਕਿਆ ਹੋਇਆ ਹੈ। ਨਿਊਯਾਰਕ ਪੁਲਿਸ ਡਿਪਾਰਟਮੈਂਟ ਹੇਟ ਕ੍ਰਾਈਮਜ਼ ਟਾਸਕ ਫੋਰਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ ਜਦੋਂ ਕਿ ਦੂਜੇ ਹਮ ਲਾਵਰ ਦੀ ਭਾਲ ਹੋ ਰਹੀ ਹੈ। ਜਾਂਚ ਕਰਨ ਵਾਲਿਆਂ ਇਹ ਮੰਨਣਾ ਹੈ ਕਿ ਦੋਵਾਂ ਵਿਅਕਤੀਆਂ ਨੂੰ ਸਿੱਖ ਹੋਣ ਕਰਕੇ ਨਿਸ਼ਾਨਾ ਬਣਾਇਆ ਗਿਆ ਸੀ, ਅਤੇ ਹ ਮਲਿਆਂ ਦੀ ਜਾਂਚ ਸਿੱਖ ਵਿਰੋਧੀ ਨ ਫਰਤ ਅ ਪਰਾਧ ਵਜੋਂ ਹੋ ਰਹੀ ਹੈ।

ਭਾਰਤੀ ਦੂਤਘਰ ਨੇ ਇਸ ਸੰਬੰਧੀ ਇੱਕ ਟਵੀਟ ਕੀਤਾ ਹੈ, ”ਨਿਊਯਾਰਕ ਦੇ ਰਿਚਮੰਡ ਹਿਲਸ ‘ਚ ਦੋ ਸਿੱਖਾਂ ‘ਤੇ ਹਮਲਾ ਕੀਤਾ ਗਿਆ ਹੈ। ਅਸੀਂ ਇਸ ਮਾਮਲੇ ਬਾਰੇ ਸਥਾਨਕ ਪ੍ਰਸ਼ਾਸਨ ਅਤੇ ਨਿਊਯਾਰਕ ਸਿਟੀ ਪੁਲਿਸ ਵਿਭਾਗ ਨਾਲ ਗੱਲ ਕੀਤੀ ਹੈ। ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿ ਫ਼ਤਾਰ ਕਰ ਲਿਆ ਗਿਆ ਹੈ। ਅਸੀਂ ਭਾਈਚਾਰੇ ਦੇ ਲੋਕਾਂ ਦੇ ਸੰਪਰਕ ਵਿੱਚ ਹਾਂ। ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇੱਕ ਟਵੀਟ ਵਿੱਚ ਕਿਹਾ ਕਿ “ਰਿਚਮੰਡ ਹਿਲਜ਼, ਨਿਊਯਾਰਕ ਵਿੱਚ ਦੋ ਸਿੱਖ ਸੱਜਣਾਂ ਉੱਤੇ ਹਮਲਾ” ਦੁਖਦਾ ਈ ਹੈ।“ਅਸੀਂ ਇਸ ਮਾਮਲੇ ਵਿੱਚ ਸਥਾਨਕ ਅਧਿਕਾਰੀਆਂ ਅਤੇ ਨਿਊਯਾਰਕ ਸਿਟੀ ਪੁਲਿਸ ਵਿਭਾਗ ਨਾਲ ਸੰਪਰਕ ਕੀਤਾ ਹੈ।ਤਾਜ਼ਾ ਹਮਲੇ ‘ਤੇ ਟਿੱਪਣੀ ਕਰਦੇ ਹੋਏ, ਕੁਈਨਜ਼ ਬੋਰੋ ਦੇ ਪ੍ਰਧਾਨ ਡੋਨੋਵਨ ਰਿਚਰਡਜ਼ ਨੇ ਕਿਹਾ ਕਿ ਇਹ ਰਿਚਮੰਡ ਹਿੱਲ ਖੇਤਰ ਵਿੱਚ “ਇੱਕ ਹੋਰ ਔਖਾ ਦਿਨ ਹੈ। ਉਸਨੇ ਕਿਹਾ ਕਿ ਉਹਨਾਂ ਦਾ ਦਫਤਰ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ।

ਨਿਊਯਾਰਕ ਸਿਟੀ ਕੌਂਸਲ ਮੈਂਬਰ ਸ਼ਹਾਨਾ ਹਨੀਫ, ਜੋ ਬਰੁਕਲਿਨ ਦੀ ਨੁਮਾਇੰਦਗੀ ਕਰਦੇ ਹਨ ,ਨੇ ਟਵੀਟ ਕੀਤਾ ਕਿ “ ਅੱਜ ਸਵੇਰੇ ਪੂਰੇ ਸ਼ਹਿਰ ਨਾਲ ਸਾਡੇ ਵਿਚਾਰ ਹਨ। ਸਨਸੈਟ ਪਾਰਕ ਵਿੱਚ ਬੇਤੁਕੀ ਗੋ ਲੀਬਾਰੀ ਤੋਂ ਲੈ ਕੇ ਰਿਚਮੰਡ ਹਿੱਲ ਵਿੱਚ ਸਾਡੇ ਸਿੱਖ ਗੁਆਂਢੀਆਂ ਦੇ ਖਿਲਾਫ ਭਿ ਆਨਕ ਹ ਮਲੇ ਨਾਲ ਸਾਡੇ ਭਾਈਚਾਰੇ ਨੂੰ ਠੇਸ ਪਹੁੰਚ ਰਹੀ ਹੈ। ਕਿਰਪਾ ਕਰਕੇ ਅੱਜ ਇੱਕ ਦੂਜੇ ਦਾ ਧਿਆਨ ਰੱਖੋ-ਅਸੀਂ ਇੱਕ ਦੂਜੇ ਨੂੰ ਸੁਰੱਖਿਅਤ ਰੱਖ ਸਕਦੇ ਹਾਂ।

ਨਿਊਯਾਰਕ ਵਿੱਚ ਸਟੇਟ ਅਸੈਂਬਲੀ ਦੀ ਮੈਂਬਰ ਜੈਨੀਫਰ ਰਾਜਕੁਮਾਰ ਦਾ ਹ ਮਲੇ ਦੇ ਸਬੰਧ ਵਿੱਚ ਇੱਕ ਬਿਆਨ ਆਇਆ ਹੈ ।

ਉਨ੍ਹਾਂ ਟਵੀਟ ਕੀਤਾ ਹੈ ਕਿ , “ਨਿਊਯਾਰਕ ਸਟੇਟ ਆਫਿਸ ਲਈ ਚੁਣੇ ਗਏ ਪਹਿਲੇ ਪੰਜਾਬੀ ਅਮਰੀਕੀ ਹੋਣ ਦੇ ਨਾਤੇ, ਮੈਂ ਇਹ ਸਪੱਸ਼ਟ ਕਰਨਾ ਚਾਹਾਂਗੀ ਕਿ ਨਿਊਯਾਰਕ ਵਿੱਚ ਸਿੱਖ ਅਮਰੀਕੀ ਭਾਈਚਾਰੇ ਵਿਰੁੱਧ ਨ ਫ਼ਰਤੀ ਹਿੰਸਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।”
“ਮੈਂ ਆਪਣੇ ਸਿੱਖ ਅਮਰੀਕੀ ਪਰਿਵਾਰ ਵਿਰੁੱਧ ਇਸ ਹਫ਼ਤੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਨਿਊਯਾਰਕ ਪੁਲਿਸ ਨਾਲ ਗੱਲ ਕੀਤੀ ਹੈ। ਮੈਂ ਦੋਵਾਂ ਘਟਨਾਵਾਂ ਨੂੰ ਨ ਫ਼ਰਤੀ ਹਿੰ ਸਾ ਦੀਆਂ ਘਟਨਾਵਾਂ ਵਜੋਂ ਜਾਂਚਣ ਦੀ ਮੰਗ ਕੀਤੀ ਹੈ। ਦੋ ਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸ ਜ਼ਾ ਦਿੱਤੀ ਜਾਵੇਗੀ।

“ਹਾਲ ਹੀ ਦੇ ਸਾਲਾਂ ਵਿੱਚ ਸਿੱਖ ਭਾ ਈਚਾਰੇ ਵਿਰੁੱਧ ਨ ਫ਼ਰਤੀ ਹ ਮਲਿਆਂ ਵਿੱਚ 200 ਪ੍ਰਤੀਸ਼ਤ ਵਾਧਾ ਹੋਇਆ ਹੈ। ਮੈਂ ਇੱਕ ਇਤਿਹਾਸਕ ਮਤਾ ਪਾਸ ਕੀਤਾ ਜਿਸ ਤਹਿਤ ਨਿਊਯਾਰਕ ਨੇ ਅਪ੍ਰੈਲ ਨੂੰ ਪੰਜਾਬੀ ਮਹੀਨੇ ਵਜੋਂ ਮਾਨਤਾ ਦਿੱਤੀ।
“ਅਸੀਂ ਹਰ ਕਿਸੇ ਨੂੰ ਸਿੱਖ ਸੱਭਿਆਚਾਰ ਬਾਰੇ ਜਾਗਰੂਕ ਕਰਾਂਗੇ ਤਾਂ ਜੋ ਉਹ ਜਾਣ ਸਕਣ ਕਿ ਸਿੱਖ ਅਮਰੀਕੀ ਭਾਈਚਾਰੇ ਵਿੱਚ ਉਦਾਰਤਾ ਅਤੇ ਦਿਆਲਤਾ ਨਾਲ ਭਰਪੂਰ ਹਨ।

ਬਾਹਰਲੇ ਦੇਸ਼ਾਂ ਵਿੱਚ ਵੱਸਦਾ ਸਿੱਖ ਭਾਈਚਾਰਾ ਨੂੰ ਅਕਸਰ ਇਸ ਤਰਾਂ ਦੇ ਹ ਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਵਿਦੇਸ਼ਾਂ ਦੇ ਅਰਥਚਾਰੇ ਵਿੱਚ ਵੱਡਾ ਹਿਸਾ ਪਾਉਣ ਦੇ ਬਾਵਜੂਦ ਆਪਣੇ ਆਪ ਨੂੰ ਸੁ ਰੱਖਿਅਤ ਨਹੀਂ ਸਮਝ ਰਹੇ ਹਨ।