Punjab

ਕਾਂਗਰਸ ਦੇ ਪੰਜਾਬੀਆਂ ਪ੍ਰਤੀ ਵਤੀਰੇ‘ਤੇ ਆਪ ਆਗੂਆਂ ਦੀ ਪ੍ਰੈਸ ਕਾਨਫ਼ਰੰਸ

‘ਦ ਖਾਲਸ ਬਿਉਰੋ:ਕਾਂਗਰਸ ਦੇ ਪੰਜਾਬੀਆਂ ਪ੍ਰਤੀ ਵਤੀਰੇ ‘ਤੇ ਆਪ ਆਗੂਆਂ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫ਼ਰੰਸ ਕੀਤੀ ਹੈ,ਜਿਸ ਨੂੰ ਆਪ ਆਗੂ ਮਲਵਿੰਦਰ ਕੰਗ ,ਪਾਰਟੀ ਦੇ ਸੀਨੀਅਰ ਲੀਡਰ ਅਨਿਲ ਗਰਗ ਤੇ ਪਾਰਟੀ ਦੇ ਬੁਲਾਰੇ ਵਿਨੀਤ ਵਰਮਾ ਜੀ ਨੇ ਸੰਬੋਧਨ ਕੀਤਾ । ਆਪ ਆਗੂ ਮਲਵਿੰਦਰ ਕੰਗ ਨੇ 1984 ਹਮਲੇ ਦੀ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਤੇ ਖਿਲਾਫ਼ ਰਹੀ ਹੈ ਤੇ ਕਾਂਗਰਸ ਦੇ ਮੌਜੂਦਾ ਲੀਡਰ ਹੁਣ ਇਸ ਤੇ ਪੂਰੀ ਤਰਾਂ ਪਹਿਰਾ ਦੇ ਰਹੇ ਹਨ । ਕਾਂਗਰਸ ਪਾਰਟੀ ਵਲੋਂ ਸਿੱਧੂ ਮੁਸੇ ਵਾਲੇ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਸੀ ਪਰ ਪੰਜਾਬ ਦੇ ਲੋਕਾਂ ਨੇ ਉਸ ਨੂੰ ਪੂਰੀ ਤਰਾਂ ਨਾਲ ਨਕਾਰ ਦਿਤਾ ਹੈ ।ਇਸ ਦੇ ਬਾਵਜੂਦ ਸਿੱਧੂ ਮੁੱਸੇ ਵਾਲੇ ਨੇ ਆਪਣੇ ਇੱਕ ਗਾਣੇ ਵਿੱਚ ਪੰਜਾਬੀਆਂ ਨੂੰ ਗੱਦਾਰ ਦੱਸਿਆ ਹੈ।ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਨੂੰ ਇਸ ਤਰਾਂ ਦੇ ਸ਼ਬਦਾਂ ਨਾਲ ਸੰਬੋਧਨ ਕਰਨਾ ਬਹੁਤ ਸ਼ਰਮਨਾਕ ਹੈ।ਇਸ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਵਿੱਚ ਕਾਂਗਰਸ ਆਪਣੀ ਹਾਰ ਨੂੰ ਪਚਾ ਨਹੀਂ ਪਾ ਰਹੀ ਹੈ ।
ਉਹਨਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਸਿੱਧੂ ਮੂਸੇ ਵਾਲੇ ਦੇ ਪੰਜਾਬੀਆਂ ਨੂੰ ਗੱਦਾਰ ਕਹਿਣ ਵਾਲੇ ਬਿਆਨ ਪ੍ਰਤੀ ਕਾਂਗਰਸ ਪਾਰਟੀ ਦਾ ਸੱਪਸ਼ਟੀਕਰਣ ਵੀ ਮੰਗਿਆ ਹੈ ਤੇ ਇਹ ਪੁਛਿਆ ਹੈ ਕਿ ਕੀ ਕਾਂਗਰਸ ਪਾਰਟੀ ਹੁਣ ਸਿੱਧੂ ਮੁੱਸੇ ਵਾਲੇ ‘ਤੇ ਕੋਈ ਕਾਰਵਾਈ ਕਰੇਗੀ ?ਉਹਨਾਂ ਇਹ ਵੀ ਕਿਹਾ ਕਿ ਇਸ ਸੰਬੰਧੀ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ।