Punjab

ਮੁਹਾਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲੁੱ ਟ-ਖੋ ਹ ਦਾ ਕੇਸ 24 ਘੰਟਿਆਂ ‘ਚ ਹੱਲ

‘ਦ ਖਾਲਸ ਬਿਉਰੋ:ਜਿਲ੍ਹਾ ਮੁਹਾਲੀ ਦੇ ਐਸਐਸਪੀ ਸ਼੍ਰੀ ਵਿਵੇਕ ਸ਼ੀਲ ਨੇ ਸਥਾਨਕ ਐਸਐਸਪੀ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫ਼੍ਰੰਸ ਕੀਤੀ ਹੈ ਤੇ ਇਹ ਖੁਲਾਸਾ ਕੀਤਾ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਕੱਲ ਮੁਹਾਲੀ ਵਿੱਚ ਹੋਏ ਗੋ ਲੀਕਾਂਡ ਤੇ ਲੁੱ ਟ-ਖੋ ਹ ਦੇ ਮਾਮਲੇ ਵਿੱਚ ਦੋ ਗ੍ਰਿ ਫ਼ਤਾਰੀਆਂ ਕੀਤੀਆਂ ਹਨ ਤੇ ਇਸ ਦੌਰਾਨ ਵਾਰਦਾਤ ਵਿੱਚ ਵਰਤੇ ਗਏ ਹ ਥਿਆਰ ਤੇ ਗੋ ਲੀਆਂ ਵੀ ਮਿਲੀਆਂ ਹਨ।
ਉਹਨਾਂ ਦਸਿਆ ਕਿ ਗੋ ਲੀਬਾਰੀ ਦੋਰਾਨ ਇੱਕ ਮੁਲਾਜ਼ਮ ਦੇ ਗੋ ਲੀ ਲੱਗ ਗਈ ਸੀ ਤੇ ਉਸ ਦੇ ਹਸਪਤਾਲ ਵਿੱਚ ਦਾਖਲ ਹੋਣ ਮਗਰੋਂ ਉਹ ਪੁਲਿਸ ਦੇ ਅੜਿਕੇ ਆ ਗਿਆ ਤੇ ਇਸ ਦੀ ਪਛਾਣ ਗੁਰਦੇਵ ਸਿੰਘ ਵੱਜੋਂ ਹੋਈ ਹੈ ਤੇ ਇਸ ਮਗਰੋਂ ਦੂਜਾ ਦੋਸ਼ੀ ਰੋਹਿਤ ਕੁਮਾਰ ਵੀ ਜਲਦ ਹੀ ਪੁਲਿਸ ਦੇ ਹੱਥੇ ਚੱੜ ਗਿਆ। ਗੁਰਦੇਵ ਸਿੰਘ ਦੇ ਖਿਲਾਫ਼ ਪਹਿਲਾਂ ਵੀ ਕਈ ਕੇ ਸ ਦਰਜ ਹਨ ਤੇ ਉਹ ਸਜ਼ਾ ਭੁਗਤ ਕੇ ਵੀ ਆਇਆ ਹੈ ਤੇ ਦੂਜਾ ਦੋਸ਼ੀ ਰੋਹਿਤ ਕੁਮਾਰ ਜ਼ੋਮੈਟੋ ਵਿੱਚ ਕੰਮ ਕਰਦਾ ਸੀ। ਉਹਨਾਂ ਇਹ ਵੀ ਦਸਿਆ ਕਿ ਖੋਹੀ ਗਈ ਗੱਡੀ ਨੂੰ ਪੁਲਿਸ ਨੇ ਮੁਸਤੈਦੀ ਵਰਤਦਿਆਂ ਜਲਦੀ ਬਰਾਮਦ ਕਰ ਲਿਆ ਸੀ ਤੇ ਇਸ ਦੇ ਨਾਲ ਹੀ ਖੋਹੇ ਗਏ ਪੈਸੈ ਤੇ ਗਹਿਣੇ ਵੀ ਬਰਾਮਦ ਹੋ ਗਏ ਹਨ ।
ਦੇਖਿਆ ਜਾਵੇ ਤਾਂ ਇਸ ਵੱਕਤ ਪੰਜਾਬ ਦਾ ਮਾਹੋਲ ਨਿਤ ਵਾਪਰ ਰਹੀਆਂ ਹਿੰ ਸਕ ਵਾ ਰਦਾਤਾਂ ਕਾਰਣ ਬਹੁਤ ਖਰਾਬ ਹੋ ਰਿਹਾ ਹੈ ਤੇ ਹਰ ਸੰਵੇਦਸ਼ੀਲ ਵਿਅਕਤੀ ਚਿੰਤਾ ਵਿੱਚ ਹੈ। ਪਰ ਇਸ ਕੇਸ ਦੀ ਤਰਾਂ ਜੇਕਰ ਪੁਲਿਸ ਹਰ ਕੇਸ ਵਿੱਚ ਫ਼ੁਰਤੀ ਦਿਖਾਵੇ ਤਾਂ ਪੰਜਾਬ ਦਾ ਮਾਹੋਲ ਸੁਖਾਵਾਂ ਹੋ ਸਕਦਾ ਹੈ ਤੇ ਅਪਰਾ ਧੀਆਂ ਦੇ ਮਨ ਵਿੱਚ ਵੀ ਇੱਕ ਡਰ ਬੈਠੇਗਾ ਤੇ ਉਹ ਅਪਰਾ ਧ ਕਰਨ ਤੋਂ ਪਹਿਲਾਂ ਸੋ ਵਾਰ ਸੋਚੇਗਾ।