Punjab

ਪੀਟੀਸੀ ਕੇਸ ਦਾ ਦੂਜਾ ਪੱਖ ਵੀ ਆਇਆ ਸਾਹਮਣੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਿਸ ਪੀਟੀਸੀ ਪੰਜਾਬੀ ਸ਼ੋਅ ਨਾਲ ਜੁੜਿਆ ਵਿਵਾਦ ਲਗਾਤਾਰ ਗਰਮਾ ਰਿਹਾ ਹੈ। ਮਿਸ ਪੀਟੀਸੀ ਪੰਜਾਬੀ ਦੀ ਇੱਕ ਔਰਤ ਪ੍ਰਤੀਯੋਗੀ ਵੱਲੋਂ ਕੁੱਝ ਇਲਜ਼ਾਮ ਲਗਾਏ ਗਏ ਅਤੇ ਪੀਟੀਸੀ ਅਦਾਰੇ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ। ਲੜਕੀ ਵੱਲੋਂ ਪ੍ਰਬੰਧਕਾਂ ਉੱਤੇ ਉਸਨੂੰ ਬੰਦੀ ਬਣਾਏ ਰੱਖਣ ਦੇ ਦੋਸ਼ਾਂ ਤੋਂ ਬਾਅਦ ਪੀਟੀਸੀ ਅਦਾਰੇ ਨੇ ਸਾਰੇ ਸੀਸੀਟੀਵੀ ਫੁਟੇਜ ਪੁਲਿਸ ਦੇ ਹਵਾਲੇ ਕੀਤੀ ਸੀ। ਸੀਸੀਟੀਵੀ ਫੁਟੇਜ ਵਿੱਚ ਦੋਸ਼ ਲਾਉਣ ਵਾਲੀ ਲੜਕੀ ਬਿਨਾਂ ਕਿਸੇ ਬੰਦਿਸ਼ ਦੇ ਆਪਣੇ ਜਾਣਕਾਰਾਂ ਦੇ ਨਾਲ ਗੱਲ ਕਰਦੀ ਹੋਈ ਦਿਖਾਈ ਦਿੱਤੀ।

ਪੀਟੀਸੀ ਅਦਾਰੇ ਨੇ ਪੁਲਿਸ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਨੇ ਇਨ੍ਹਾਂ ਤੱਥਾਂ ਨੂੰ ਜਾਣ ਬੁੱਝ ਕੇ ਅਣਗੌਲਿਆ ਕੀਤਾ ਹੈ ਅਤੇ ਪੀਟੀਸੀ ਦੇ ਐੱਮਡੀ ਨੂੰ ਜਾਂਚ ਵਿੱਚ ਸਹਿਯੋਗ ਦੇਣ ਦੇ ਬਾਵਜੂਦ ਵੀ ਗ੍ਰਿਫਤਾਰ ਕਰ ਲਿਆ ਗਿਆ।

ਲੜਕੀ ਬਾਕੀ ਪ੍ਰਤੀਯੋਗੀਆਂ ਦੇ ਨਾਲ ਖੁੱਲ੍ਹੇਆਮ ਘੁੰਮਦੀਆਂ ਦਿਖਾਈ ਦਿੱਤੀਆਂ। ਲੜਕੀ ਦੇ ਹੱਥ ਵਿੱਚ ਫ਼ੋਨ ਵੀ ਦਿਖਾਈ ਦਿੱਤਾ ਅਤੇ ਪੀਟੀਸੀ ਦੇ ਮੁਹਾਲੀ ਸਥਿਤ ਦਫ਼ਤਰ ਦੇ ਬਾਹਰ ਲੜਕੀ ਆਪਣੇ ਜਾਣਕਾਰਾਂ ਦੇ ਨਾਲ ਮਿਲਦੀ ਹੋਈ ਵੀ ਦਿਖਾਈ ਦਿੱਤੀ। ਲੜਕੀ ਉੱਤੇ ਸ਼ੋਅ ਦੀ ਅਸਿਸਟੈਂਟ ਡਾਇਰੈਕਟਰ ਨਿਹਾਰਿਕਾ ਦੇ ਨਾਲ ਉਲਝਣ ਦੇ ਦੋਸ਼ ਵੀ ਲੱਗੇ। ਪੀਟੀਸੀ ਨੇ ਇਸ ਫੁਟੇਜ ਦੇ ਆਧਾਰ ਉੱਤੇ ਕਿਹਾ ਕਿ ਲੜਕੀ ਨੂੰ ਕੋਈ ਬੰਦੀ ਬਣਾ ਕੇ ਨਹੀਂ ਰੱਖਿਆ ਗਿਆ ਸੀ ਬਲਕਿ ਉਹ ਬਾਕੀ ਲੜਕੀਆਂ ਵਾਂਗ ਸ਼ਰੇਆਮ ਖੁੱਲੀ ਘੁੰਮ ਰਹੀ ਸੀ।

ਪੀਟੀਸੀ ਨੇ ਇੱਕ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਇਸ ਸਾਰੇ ਕੇਸ ਵਿੱਚ ਦੋ ਨਾਮ ਨੈਂਸੀ ਘੁੰਮਣ ਅਤੇ ਭੁਪਿੰਦਰ ਸਿੰਘ ਦਰਜ ਕੀਤੇ ਗਏ ਹਨ। ਪੀਟੀਸੀ ਦਾ ਇਨ੍ਹਾਂ ਦੇ ਨਾਲ ਕੋਈ ਸਬੰਧ ਨਹੀਂ ਹੈ। ਪੀਟੀਸੀ ਨੇ ਦੋਸ਼ ਲਾਇਆ ਕਿ ਪੁਲਿਸ ਇਸ ਬਾਰੇ ਸੰਜੀਦਗੀ ਨਹੀਂ ਵਾਪਰ ਰਹੀ।