India

ਟਵੀਟਰ ਤੇ ਵਾਈਰਲ ਹੋਈ ਮਹੰਤ ਦੀ ਵੀਡਿਉ,ਮੁਸਲਿਮ ਔਰਤਾਂ ਨੂੰ ਅਗਵਾ ਕਰ ਬਲਾ ਤਕਾਰ ਕਰਨ ਦੀ ਧਮ ਕੀ

‘ਦ ਖਾਲਸ ਬਿਉਰੋ:ਸਾਡੇ ਦੇਸ਼ ਵਿੱਚ ਕਟੜਵਾਦ ਤੇ ਧਰਮ ਦੇ ਨਾਂ ਤੇ ਹੁੰਦੀ ਬੇਜ਼ੁਬਾਨੀ ਕਿਸ ਹੱਦ ਤੱਕ ਪਹੁੰਚ ਗਈ ਹੈ,ਇਸ ਦਾ ਉਦਾਹਰਣ ਇੱਕ ਵੀਡੀਉ ‘ਚ ਦੇਖਣ ਨੂੰ ਮਿਲ ਰਹੀ ਹੈ।ਇਹ ਵੀਡੀਉ ਇੱਕ ਮਹੰਤ ਦਾ ਹੈ ਤੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ‘ਚ ਇਹ ਰਿਕਾਰਡ ਹੋਇਆ ਹੈ ਤੇ ਕਾਫ਼ੀ ਵਾਈਰਲ ਵੀ ਹੋ ਰਿਹਾ ਹੈ ।ਲੋਕ ਇਸ ਵੀਡੀਓ ‘ਤੇ ਗੁੱਸਾ ਜ਼ਾਹਰ ਕਰ ਰਹੇ ਹਨ ਕਿਉਂਕਿ ਇਸ ਹਿੰਦੂ ਮਹੰਤ ਨੇ ਸੀਤਾਪੁਰ ਜ਼ਿਲ੍ਹੇ ਵਿੱਚ ਇੱਕ ਪਵਿਤਰ ਧਾਰਮਿਕ ਤਿਉਹਾਰ ਮੌਕੇ ਨਿਕਲ ਰਹੇ ਜਲੂਸ ਦੌਰਾਨ ਮਸੀਤ ਦੇ ਬਾਹਰ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁਸਲਿਮ ਔਰਤਾਂ ਨੂੰ ਅਗਵਾ ਕਰਨ ਅਤੇ ਬਲਾ ਤਕਾਰ ਕਰਨ ਦੀ ਧਮ ਕੀ ਦਿਤੀ ਹੈ।

ਇਹ ਸ਼ਖਸ ਸ਼ਰੇਆਮ ਇਹ ਕਹਿ ਰਿਹਾ ਹੈ ਕਿ ਜੇਕਰ ਕੋਈ ਮੁਸਲਿਮ ਇਲਾਕੇ ਦੀ ਲੜਕੀ ਨੂੰ ਤੰਗ ਕਰਦਾ ਹੈ,ਤਾਂ ਇਸ ਲਈ ਉਹ ਮੁਸਲਿਮ ਔਰਤਾਂ ਨੂੰ ਅਗਵਾ ਕਰੇਗਾ ਅਤੇ ਜਨਤਕ ਤੌਰ ‘ਤੇ ਉਨ੍ਹਾਂ ਨਾਲ ਬਲਾ ਤਕਾਰ ਕਰੇਗਾ। ਇਸ ਦੇ ਨਾਲ ਇਸ ਦੇ ਆਲੇ ਦੁਆਲੇ ਜੁੜੀ ਭੀੜ ”ਜੈ ਸ਼੍ਰੀ ਰਾਮ” ਦੇ ਨਾਅਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕਰ ਰਹੀ ਹੈ। ਇਹ ਨਜ਼ਾਰਾ ਸਾਫ਼ ਦਸ ਰਿਹਾ ਹੈ ਕਿ ਕਿ ਘੱਟ ਗਿਣਤੀ ਲੋਕਾਂ ਲਈ ਇਸ ਦੇਸ਼ ਵਿੱਚ ਕਿਸ ਤਰਾਂ ਇੱਕ ਡਰ ਵਾਲਾ ਮਾਹੋਲ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇਸ਼ ਦੇ ਹਰ ਨਾਗਰਿਕ ਅਮਨ-ਅਮਾਨ ਨਾਲ ਜਿੰਦਗੀ ਜਿਉਣ ਦਾ ਹੱਕਦਾਰ ਹੈ ਤੇ ਦੇਸ਼ ਦਾ ਸੰਵਿਧਾਨ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਪਰ ਇਸ ਤਰਾਂ ਦੀਆਂ ਘਟਨਾਵਾਂ ਇਹ ਸੋਚਣ ਲਈ ਮਜ਼ਬੂਰ ਕਰ ਦਿੰਦਿਆਂ ਹਨ ਕਿ ਕੀ ਸਰਕਾਰ ਨੇ ਇਸ ਤਰਾਂ ਦੇ ਲੋਕਾਂ ਨੂੰ ਪੂਰੀ ਖੁੱਲ ਦਿੱਤੀ ਹੋਈ ਹੈ ਕਿ ਜੋ ਮਰਜੀ ਬੋਲੋ,ਤੁਹਾਡਾ ਕੋਈ ਕੁੱਝ ਵੀ ਨਹੀਂ ਵਿਗਾੜ ਸਕੇਗਾ ?