International

ਕੀਵ ਚੋਂ ਵਾਪਸ ਮੁੜੀ ਰੂਸੀ ਫੌਜ

‘ਦ ਖ਼ਾਲਸ ਬਿਊਰੋ : ਯੂਕ ਰੇਨ ‘ਤੇ ਰੂ ਸ ਦੇ ਹਮ ਲੇ ਨੂੰ 42 ਦਿਨਾਂ ਤੋਂ ਉਪਰ ਦਾ ਸਮਾਂ ਹੋ ਗਿਆ ਹੈ। ਇਸੇ ਦੌਰਾਨ ਅਮਰੀਕੀ ਰੱਖਿਆ ਵਿਭਾਗ  ਦੇ ਅਧਿਕਾਰੀਆਂ ਨੇ ਇਹ ਦਾਅਵਾ ਕਰਦਿਆਂ ਕਿਹਾ ਹੈ ਕਿ ਰੂਸੀ ਬਲ ਹੁਣ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਚੇਰਨੀਹਾਈਵ ਸ਼ਹਿਰ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਗਏ ਹਨ।

ਮੀਡੀਆ ਨਾਲ ਗੱਲਬਾਤ ਦੌਰਾਨ ਪੈਂਟਾਗਨ ਦੇ ਅਧਿਕਾਰੀ ਜੌਨ ਕਿਰਬੀ ਨੇ ਕਿਹਾ, “ਰੂਸੀ ਫੌਜਾਂ ਕੀਵ ਅਤੇ ਚੇਰਨੀਹਿਵ ਦੇ ਨੇੜਿਓਂ ਪੂਰੀ ਤਰ੍ਹਾਂ ਵਾਪਸ ਜਾ ਚੁੱਕੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੇ ਰਣਨੀਤਕ ਟੀਚੇ ਨੂੰ ਹਾਸਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਕਿਰਬੀ ਨੇ ਕਿਹਾ, “ਉਹ ਸਿਰਫ ਛੋਟੀ ਆਬਾਦੀ ਵਾਲੇ ਖੇਤਰਾਂ ਨੂੰ ਕਬਜ਼ੇ ਵਿੱਚ ਕਰ ਰਹੇ ਹਨ। ਖਾਰਕੀਵ ਵੀ ਉਨ੍ਹਾਂ ਦੇ ਨਿਯੰਤਰਣ ਵਿੱਚ ਨਹੀਂ ਗਿਆ । ਅਧਿਕਾਰੀ ਨੇ ਦੱਸਿਆ ਕਿ ਯੂਕਰੇਨ ਭੇਜੀ ਗਈ ਰੂਸੀ ਫੌਜ ਦੀਆਂ 130 ਬਟਾਲੀਅਨਾਂ ਵਿੱਚੋਂ 80 ਅਜੇ ਵੀ ਦੇਸ਼ ਵਿੱਚ ਮੌਜੂਦ ਹਨ।