‘ਦ ਖਾਲਸ ਬਿਉਰੋ:ਹਰਿਆਣਾ ਸਰਕਾਰ ਵੱਲੋਂ ਬੁਲਾਏ ਗਏ ਇੱਕ ਦਿਨਾਂ ਸੈਸ਼ਨ ਵਿੱਚ ਪਾਸ ਹੋਏ ਮਤਿਆਂ ਤੇ ਸਿਆਸੀ ਆਗੂਆਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਹਨ ।ਇਸ ਸੰਬੰਧੀ ਬੋਲਦਿਆਂ ਅਕਾਲੀ ਦਲ ਆਗੂ ਦਲਜੀਤ ਸਿੰਘ ਚੀਮਾ ਨੇ ਇੱਕ ਬਿਆਨ ਜਾਰੀ ਕੀਤਾ ਹੈ।ਉਹਨਾਂ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਬਜਾਏ ਆਪਣੀ ਵੱਖਰੀ ਰਾਜਧਾਨੀ ਮੰਗਣ ਦੇ,ਹਰਿਆਣੇ ਦੀਆਂ ਸਾਰੀਆਂ ਪਾਰਟੀਆਂ ਨੇ ਇੱਕਜੁਟ ਹੋ ਕੇ ਚੰਡੀਗੜ੍ਹ ‘ਤੇ ਹੱਕ ਜਤਾਇਆ ਹੈ।
ਉਹਨਾਂ ਨੂੰ ਤਾਂ ਸਗੋਂ ਚਾਹੀਦਾ ਸੀ ਕਿ ਉਹ ਏਨੇ ਸਾਲਾਂ ਤੋਂ ਪੰਜਾਬ ਨਾਲ ਹੁੰਦੀ ਆ ਰਹੀ ਬੇਇਨਸਾਫ਼ੀ ਦੀ ਗੱਲ ਕਰਦੇ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ।ਹਿੰਦੀ ਬੋਲਦੇ ਇਲਾਕਿਆਂ ਤੇ ਹਰਿਆਣੇ ਨੇ ਅੱਜ ਆਪਣਾ ਹੱਕ ਜਤਾਇਆ ਹੈ ਪਰ ਇਸ ਤੋਂ ਪਹਿਲਾਂ ਬਣੇ ਕਿਸੇ ਵੀ ਕਮੀਸ਼ਨ ਨੂੰ ਪੰਜਾਬ ਵਿੱਚ ਹਿੰਦੀ ਬੋਲਦੇ ਇਲਾਕੇ ਨਹੀਂ ਮਿਲੇ ਤੇ ਇਹ ਕਮਿਸ਼ਨ ਵੀ ਸਿਰਫ਼ ਚੰਡੀਗੜ੍ਹ ਪੰਜਾਬ ਹਵਾਲੇ ਕਰਨ ਦੀ ਡੈਡਲਾਈਨ ਨੂੰ ਹੋਰ ਵਧਾਉਣ ਲਈ ਬਿਠਾਏ ਜਾਂਦੇ ਸੀ। ਪਹਿਲਾਂ ਦੀ ਗੱਲ ਹੋਰ ਸੀ,ਹੁਣ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਇੱਕ ਬੂੰਦ ਵੀ ਪਾਣੀ ਨਹੀਂ ਹੈ। ਹਰਿਆਣੇ ਨੂੰ ਹੁਣ ਇਹ ਗੱਲਾਂ ਛੱਡ ਕੇ ਆਪਣੀ ਹੋਰ ਰਾਜਧਾਨੀ ਬਣਾਉਣ ਲਈ ਕੇਂਦਰ ਤੋਂ ਫ਼ੰਡਾਂ ਦੀ ਮੰਗ ਕਰਨੀ ਚਾਹੀਦੀ ਹੈ।