‘ਦ ਖਾਲਸ ਬਿਉਰੋ:ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫ਼੍ਰੰਸ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਮੁੱਖ ਤੋਰ ਤੇ ਲੰਬੀ ਵਿੱਖੇ ਕਿਸਾਨਾਂ ਉਪਰ ਹੋਏ ਲਾਠੀਚਾਰਜ ਤੇ ਗੁਲਾਬੀ ਸੁੰਡੀ ਕਾਰਣ ਖਰਾਬ ਹੋਈ ਫ਼ਸਲ ਦੇ ਮੁਆਵਜ਼ੇ ਸੰਬੰਧੀ ਗੱਲਬਾਤ ਹੋਈ ਹੈ ।ਉਹਨਾਂ ਦਸਿਆ ਕਿ ਮੁਕਤਸਰ ਇਲਾਕੇ ਵਿੱਚ ਖਰਾਬ ਹੋਈ ਫ਼ਸਲ ਤੇ 50 ਫ਼ੀਸਦੀ ਮੁਆਵਜ਼ੇ ਦੀ ਸਹਿਮਤੀ ਬਣੀ ਹੈ,ਜਿਸ ਦਾ 10 ਫ਼ੀਸਦੀ ਮਜ਼ਦੂਰਾਂ ਨੂੰ ਦਿੱਤਾ ਜਾਵੇਗਾ ।
ਲੰਬੀ ਵਿੱਚ ਕਿਸਾਨਾਂ ਤੇ ਹੋਏ ਲਾਠੀਚਾਰਜ ਮਾਮਲੇ ਵਿੱਚ ਦੋਸ਼ੀ ਡੀਸੀ ਤੇ ਡੀਐਸਪੀ ਤੇ ਵੀ ਕਾਰਵਾਈ ਦੇ ਹੁੱਕਮ ਜਾਰੀ ਕੀਤੇ ਜਾਣਗੇ ਤੇ ਇਹ ਕਾਰਵਾਈ ਤੁਰੰਤ ਕੀਤੀ ਜਾਵੇਗੀ ਤੇ ਨਾਲ ਹੀ ਇਸ ਦੌਰਾਨ ਜਿਹਨਾਂ ਵੀ ਕਿਸਾਨਾਂ ਤੇ ਕੇਸ ਦਰਜ ਕੀਤੇ ਗਏ ਹਨ ,ਉਹ ਵੀ ਸਰਕਾਰ ਤੁਰੰਤ ਵਾਪਸ ਲਵੇਗੀ । ਪਟਿਆਲਾ ਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਗੱੜੇਮਾਰੀ ਨਾਲ ਪ੍ਰਭਾਵਤ ਹੋਈ ਫ਼ਸਲ ਦੀ ਗਿਰਦਾਵਰੀ ਕਰਾ ਕੇ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇਗਾ ।
ਇਹਨਾਂ ਸਭ ਤੋਂ ਇਲਾਵਾ ਰਹਿੰਦੀਆਂ ਕਿਸਾਨੀ ਮੰਗਾ ਤੇ ਗੱਲਬਾਤ ਕਰਨ ਲਈ ਕਰਨ ਲਈ ਇਸ ਮਹੀਨੇ ਦੇ ਅੰਤ ਵਿੱਚ ਮੁੱਖ ਮੰਤਰੀ ਕੋਲੋਂ ਸਮਾਂ ਲਿਆ ਗਿਆ ਹੈ।ਮਾਲਵਾ ਇਲਾਕੇ ਵਿੱਚ ਸੇਮ ਦੀ ਮਾਰ ਹੇਠ ਆਈ ਜ਼ਮੀਨ ਲਈ ਵੀ ਮੁੱਖ ਮੰਤਰੀ ਨੇ ਹਾਮੀ ਭਰੀ ਹੈ ।ਇਸ ਤੋਂ ਇਲਾਵਾ ਇਸ ਵੱਕਤ ਚੱਲ ਰਹੇ ਧਰਨੇ ਬਾਰੇ ਉਹਨਾਂ ਕਿਹਾ ਕਿ ਇਸ ਸੰਬੰਧੀ ਫ਼ੈਸਲਾ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ।