Punjab

ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਨੇ ਕੀਤੀ ਟੀਕਾਕਰਣ ਸਕੀਮ ਦੀ ਸ਼ੁਰੂਆਤ

‘ਦ ਖਾਲਸ ਬਿਉਰੋ:ਕੋਰੋਨਾ ਮਹਾਮਾਰੀ ਕਾਰਨ ਬੱਚਿਆਂ ਦੇ ਟੀਕਾਕਰਣ ਵਿੱਚ ਆਈ ਖੜੋਤ ਨੂੰ ਖਤਮ ਕਰਨ ਲਈ ਪਏ ਭਾਰਤ ਸਰਕਾਰ ਵੱਲੋਂ ਮਿਸ਼ਨ ਇੰਦਰਧਨੁਸ਼ ਯੋਜਨਾ  ਦੇ ਤਹਿਤ ਬੱਚਿਆਂ ਨੂੰ ਪੀਲੀਆ, ਪੋਲੀਓ, ਗਲਘੋਟੂ, ਖਸਰਾ ਆਦਿ ਬਿਮਾਰੀਆਂ ਤੋਂ ਬਚਾ ਲਈ ਟੀਕੇ ਮੁਫ਼ਤ ਲਗਾਏ ਜਾਣਗੇ। ਮਾਰਚ 2022 ਤੋਂ ਮਈ 2022 ਤੱਕ ਹੋਣ ਵਾਲੇ ਇਸ ਟੀਕਾਕਰਨ ਦੀ ਸ਼ੁਰੂਆਤ ਮਾਨਸਾ ਦੇ ਜੱਚਾ ਬੱਚਾ ਹਸਪਤਾਲ ਵਿੱਚ ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਨੇ ਕੀਤੀ। ਉਹਨਾਂ ਕਿਹਾ ਕਿ  ਉਪਰੋਕਤ ਨਾਮੁਰਾਦ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਸਾਰੇ ਹੀ ਮਾਪੇ ਆਪਣੇ ਬੱਚਿਆਂ ਨੂੰ ਇਹਨਾਂ ਬਿਮਾਰੀਆਂ ਤੋ ਬਚਾਉਣ ਲਈ ਆਪਣੇ ਬੱਚਿਆਂ ਦੇ ਟੀਕੇ ਲਗਵਾਉਣ।

ਹਰਿਆਣਾ ਵੱਲੋਂ ਚੰਡੀਗੜ੍ਹ ਤੇ ਆਪਣਾ ਹੱਕ ਜਤਾਉਣ ਬਾਰੇ ਕੈਬਿਨੇਟ ਮੰਤਰੀ ਡਾ ਵਿਜੈ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਖਰੜ ਤਹਿਸੀਲ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ ਬਣਾਇਆ ਗਿਆ ਸੀ, ਜਿਸ ਕਾਰਨ ਚੰਡੀਗੜ ਤੇ ਪਹਿਲਾ ਹੱਕ ਪੰਜਾਬ ਦਾ ਹੈ। ਉਨ੍ਹਾਂ ਕਿਹਾ ਕਿ ਜਦੋ ਵੀ ਕਿਸੇ ਸੂਬੇ ਵਿੱਚੋ ਕੋਈ ਸੂਬਾ ਬਣਾਇਆ ਜਾਂਦਾ ਹੈ ਤਾ ਰਾਜਧਾਨੀ ਤੇ ਹੱਕ ਪਹਿਲਾ ਵਾਲੇ ਸੂਬੇ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਲੜਾਉਣ ਦੀ ਨੀਤੀ ਤਹਿਤ ਇਹ ਕੋਸ਼ਿਸ਼ਾਂ ਕਰ ਰਹੀ ਹੈ, ਪਰ ਪੰਜਾਬ ਸਰਕਾਰ ਅਤੇ ਪੰਜਾਬ ਦੇ ਲੋਕ ਕੇਂਦਰ ਸਰਕਾਰ ਨੂੰ ਆਪਣੀ ਇਸ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ।

ਦੁੱਧ ਉਤਪਾਦਾਂ ਵਿੱਚ ਹੁੰਦੀ ਮਿਲਾਵਟ ਖੋਰੀ ਨੂੰ ਰੋਕਣ ਬਾਰੇ ਕੈਬਿਨੇਟ ਮੰਤਰੀ ਡਾ ਵਿਜੈ ਸਿੰਗਲਾ ਨੇ ਕਿਹਾ ਕਿ ਸਾਡੀਆਂ ਟੀਮਾਂ ਪੂਰੇ ਪੰਜਾਬ ਵਿੱਚ ਸਰਗਰਮ ਹਨ, ਜਿਨ੍ਹਾਂ ਨੂੰ ਕਿਹਾ ਗਿਆ ਹੈ ਕਿ ਇਸ ਮਿਲਾਵਟਖੋਰੀ ਪਿੱਛੇ ਵੱਡੀਆਂ ਮੱਛੀਆਂ ਨੂੰ ਨਕੇਲ ਪਾਈ ਜਾਵੇ ਅਤੇ ਛੋਟੇ ਦੋਧੀਆਂ ਨੂੰ ਤੰਗ ਨਾ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਮਿਲਾਵਟਖੋਰੀ ਦੀ ਕੋਈ ਜਾਣਕਾਰੀ ਮਿਲਦੀ ਹੈ ਤਾ ਸਾਨੂੰ ਦਸੋ ਤਾਂ ਕਿ ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ ਰੋਕਿਆ ਜਾ ਸਕੇ।