‘ਦ ਖਾਲਸ ਬਿਉਰੋ:ਸਿਰਫ ਦੋ ਹਫਤੇ ਪਹਿਲਾਂ ਵਿਜ਼ਟਰ ਵੀਜ਼ੇ ਤੇ ਅਮਰੀਕਾ ਗਏ ਇੱਕ ਪੰਜਾਬੀ ਬਜ਼ੁਰਗ ਤੇ ਹਮ ਲਾ ਹੋਇਆ ਹੈ। ਨਿਯੂਯਾਰਕ ਸ਼ਹਿਰ ਦੇ ਕੁਈਨਜ਼ ਇਲਾਕੇ ਵਿੱਚ ਸਵੇਰ ਦੀ ਸੈਰ ਦੌਰਾਨ ਇੱਕ 75 ਸਾਲਾ ਸਿੱਖ ਵਿਅਕਤੀ ’ਤੇ ਪਿਛੇ ਤੋਂ ਇਹ ਹਮ ਲਾ ਹੋਇਆ ਹੈ , ਜਿਸ ਵਿੱਚ ਉਸ ਦਾ ਨੱਕ ਟੁੱਟ ਗਿਆ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਬਜ਼ੁਰਗ ਸਰਦਾਰ ਨਿਰਮਲ ਸਿੰਘ ਦਾ ਕਹਿਣਾ ਸੀ ਕਿ ਉਹ ਜਦ 95ਵੇਂ ਐਵੇਨਿਊ ਅਤੇ ਲੇਫਰਟਸ ਬਲਵੀਡ ‘ਤੇ ਐਤਵਾਰ ਸਵੇਰੇ 7 ਵਜੇ ਦੇ ਕਰੀਬ ਸਵੇਰ ਦੀ ਸੈਰ ਤੇ ਜਾ ਰਹੇ ਸੀ ਤਾਂ ਅਚਾਨਕ ਹੀ ਪਿੱਛੇ ਤੋਂ ਆ ਕੇ ਕਿਸੇ ਨੇ ਉਹਨਾਂ ਤੇ ਹਮਲਾ ਕੀਤਾ ਤੇ ਮੁੱਕਾ ਮਾਰਿਆ ।
ਹਮਲਾਵਰ ਨੇ ਕੋਈ ਨਸਲੀ ਸ਼ਬਦ ਨਹੀਂ ਬੋਲੋ ਤੇ ਨਾ ਹੀ ਕੋਈ ਤਕਰਾਰ ਹੋਇਆ । ਇਸ ਹਮਲੇ ਦੀ ਵਜਾ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਨੱਕ ਤੇ ਸੱਟ ਲਗਣ ਕਾਰਣ ਉਹਨਾਂ ਦੇ ਕਪੜੇ ਵੀ ਖੂਨ ਨਾਲ ਲਿਬੜ ਗਏ ਤੇ ਹੋਰ ਸੱਟਾਂ ਵੀ ਲੱਗੀਆਂ।ਇੱਕ ਚਸ਼ਮਦੀਦ ਗਵਾਹ ਨੇ ਇਸ ਮਾਮਲੇ ਤੇ ਬੋਲਦਿਆਂ ਕਿਹਾ ਕਿ ਮੈਂ ਜਦੋਂ ਦੇਖਿਆ ਤਾਂ ਬਜੁਰਗ ਦੇ ਕੱਪੜੇ ਖੂਨ ਨਾਲ ਲਿਬੜੇ ਹੋਏ ਸੀ ਤੇ ਇਹ ਹਮਲੇ ਇੱਥੇ ਵੱਸਦੇ ਸਾਰੇ ਭਾਈਚਾਰੇ ਦੇ ਬਜ਼ੁਰਗਾਂ ਲਈ ਚਿੰਤਾ ਦਾ ਵਿਸ਼ਾ ਹੈ।
ਕਮਿਉਨਿਟੀ ਐਡਵੋਕੇਟ ਜਪਨੀਤ ਸਿੰਘ ਨੇ ਕਿਹਾ ਕਿ ਦਸਤਾਰਧਾਰੀ ਸਿੱਖਾਂ ਤੇ ਪਹਿਲਾਂ ਵੀ ਹੁੰਦੇ ਆ ਰਹੇ ਹਨ।ਸਾਡੇ ਘਰਾਂ ਵਿੱਚ ਵੀ ਬਜ਼ੁਰਗ ਨੇ,ਜਿਸ ਕਾਰਣ ਇਦਾਂ ਦੇ ਮਾਮਲੇ ਸਾਡੇ ਲਈ ਚਿੰਤਾ ਦਾ ਵਿਸ਼ਾ ਹਨ।ਇਸ ਹਮਲੇ ਤੋਂ ਬਾਅਦ ਇਲਾਕੇ ਵਿੱਚ ਪੁਲਿਸ ਗਸ਼ਤ ਵਧਾਉਣ ਦੀ ਵੀ ਮੰਗ ਵੀ ਉਠੀ ਹੈ।ਪੁਲਿਸ ਦਾ ਕਹਿਣਾ ਹੈ ਕਿ ਹਮਲਾ ਬਿਨਾਂ ਭੜਕਾਹਟ ਦੇ ਸੀ। ਬਜ਼ੁਰਗ ਨੂੰ ਦੇਸ਼ ‘ਚ ਆਏ ਸਿਰਫ ਦੋ ਹਫਤੇ ਹੋਏ ਹਨ ਅਤੇ ਉਹ ਵਿਜ਼ਟਰ ਵੀਜ਼ੇ ‘ਤੇ ਸਨ।