International

ਅਮਰੀਕਾ ਦੇਵੇਗਾ ਯੂਕਰੇਨ ਨੂੰ 300 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ

ਦ ਖ਼ਾਲਸ ਬਿਊਰੋ : ਯੂਕ ਰੇਨ ‘ਤੇ ਰੂ ਸ ਦੇ ਹਮ ਲੇ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇੱਕ ਮਹੀਨੇ ਤੋਂ ਬਾਅਦ ਵੀ ਦੋਵੇਂ ਦੇਸ਼ਾ ਵਿਚਕਾਰ ਜੰ ਗ ਜਾਰੀ ਹੈ। ਰੂਸ ਲਗਾਤਾਰ ਯੂਕਰੇਨ ਦੇ ਸ਼ਹਿਰਾਂ ‘ਤੇ ਮਜ਼ਾ ਈਲੀ ਹਮ ਲੇ ਕਰ ਰਿਹਾ ਹੈ। ਇਸੇ ਦੌਰਾਨ ਅਮਰੀਕਾ ਦਾ ਕਹਿਣਾ ਹੈ ਕਿ ਉਹ ਯੂਕਰੇਨ ਨੂੰ ਸੁਰੱਖਿਆ ਸਹਾਇਤਾ ਵਜੋਂ 300 ਮਿਲੀਅਨ ਡਾਲਰ ਦੀ ਮਦਦ ਦੇਵੇਗਾ। ਇਸ ਨਵੇਂ ਪੈਕੇਜ ਵਿੱਚ ਲੇਜ਼ਰ-ਗਾਈ ਡਿਡ ਰਾਕੇ ਟ ਸਿਸਟਮਜ਼, ਟੈਕਟਿਕਲ ਡਰੋਨਜ਼, ਹਮਵੀਜ਼, ਨਾਈਟ ਵਿਜ਼ਨ , ਮ ਸ਼ੀਨ ਗ ਨਾਂ ਅਤੇ ਮੈਡੀਕਲ ਸਪਲਾਈ ਸ਼ਾਮਲ ਹਨ।

ਯੁੱਧ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਨੇ ਹੁਣ ਤੱਕ ਯੂਕਰੇਨ ਨੂੰ 1.6 ਬਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ।