‘ਦ ਖ਼ਾਲਸ ਬਿਊਰੋ : ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਨਾਇਬ ਤਹਿਸੀਲਦਾਰਾਂ ਦੀਆਂ 78 ਆਸਾਮੀਆਂ ਭਰਨ ਪ੍ਰੀਖਿਆ 22 ਮਈ ਨੂੰ ਲਈ ਜਾਵੇਗੀ।ਕਮਿਸ਼ਨ ਵੱਲੋਂ ਜਾਰੀ ਨੋਟਿਸ ਅਨੁਸਾਰ ਪ੍ਰੀਖਿਆ ਦਾ ਸਮਾਂ 12 ਤੋਂ 2 ਦਾ ਰੱਖਿਆ ਗਿਆ ਹੈ। ਇਸ ਦੇ ਲਈ ਐਡਮਿਟ ਕਾਰਡ ਅਤੇ ਹੋਰ ਜਾਣਕਾਰੀ ਵਿਭਾਗ ਦੀ ਵੈੱਬਸਾਈਟ ਤੋਂ 7 ਮਈ ਤੋਂ ਬਾਅਦ ਡਾਉਨਲੋਡ ਕੀਤੇ ਜਾ ਸਕਣਗੇ। ਇਹ ਨਾਇਬ ਤਹਿਸੀਲਦਾਰਾਂ ਦੀ ਭਰਤੀ ਲਈ ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਵੱਲੋਂ ਅਰਜ਼ੀਆਂ ਮੰਗੀਆਂ ਗਈਆ ਸਨ। ਪੰਜਾਬ ਦੇ ਮਾਲ ਵਿਭਾਗ ਵਿੱਚ ਵੱਡੀ ਗਿਣਤੀ ਅਸਾਮੀਆਂ ਖਾਲੀ ਪਈਆਂ ਹਨ। ਸਭ ਤੋਂ ਬੁਰਾ ਹਾਲ ਪਟਵਾਰਖਾਨਿਆਂ ਦਾ ਹੈ। ਇੱਕ ਪਟਵਾਰੀ ਕੋਲ ਤਿੰਨ ਤੋਂ ਚਾਰ ਪਿੰਡਾਂ ਦਾ ਚਾਰਜ ਹੈ।