International

ਰੂਸ ਦੇ  ਬਾਲਣ ਸਟੋਰੇਜ ਡਿਪੂ ‘ਤੇ ਮਿਜ਼ਾਈ ਲਾਂ ਨਾਲ ਹਮ ਲਾ

‘ਦ ਖਾਲਸ ਬਿਉਰੋ:ਰੂਸ ਨੇ ਯੂਕਰੇ ਨ ਦੇ ਨਾਲ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਆਪਣੇ ਖੇਤਰ ‘ਤੇ ਯੂਕਰੇਨੀ ਹਵਾਈ ਹਮ ਲੇ ਦੀ ਸੂਚਨਾ ਦਿੱਤੀ ਹੈ।  ਯੂਕਰੇਨ ਨੇ ਇਸ ਹਫਤੇ ਪੱਛਮੀ ਰੂਸ ਵਿੱਚ ਇੱਕ ਈਂਧਨ ਸਟੋਰੇਜ ਡਿਪੋ ‘ਤੇ ਹਮ ਲਾ ਕੀਤਾ ਸੀ। ਇਹ ਰੂਸੀ ਜ਼ਮੀਨ ‘ਤੇ ਕੀਵ ਤੋਂ ਪਹਿਲਾ ਹਵਾਈ ਹਮ ਲਾ ਮੰਨਿਆ ਜਾ ਰਿਹਾ ਹੈ।ਇਹ ਹਮਲਾ Mi-24 ਹੈਲੀਕਾਪਟਰਾਂ ਦੁਆਰਾ ਕੀਤਾ ਗਿਆ।ਜਾਣਕਾਰੀ ਮੁਤਾਬਕ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਇਨ੍ਹਾਂ ਜਹਾਜ਼ਾਂ ਨੇ ਰੂਸੀ ਹਵਾਈ ਖੇਤਰ ‘ਚ ਦਾਖਲ ਹੋ ਕੇ ਹਮ ਲਾ ਕੀਤਾ।

ਬੇਲਗ੍ਰੇਡ ਖੇਤਰ ਦੇ ਗਵਰਨਰ, ਵੇਚੇਸਲਾਵ ਗਲੇਡਕੋਵ ਨੇ ਇੱਕ ਟੈਲੀਗ੍ਰਾਮ ਸੰਦੇਸ਼ ਵਿੱਚ ਲਿਖਿਆ: “ਯੂਕਰੇਨੀ ਫੌਜ ਦੇ ਦੋ ਹੈਲੀਕਾਪਟਰਾਂ ਦੁਆਰਾ ਹਵਾਈ ਹਮ ਲੇ ਵਿੱਚ ਇੱਕ ਪੈਟਰੋਲ ਡਿਪੂ ਵਿੱਚ ਅੱਗ ਲੱਗ ਗਈ।” ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਫਿਊਲ ਸਟੋਰੇਜ ਡਿਪੂ ਦੇ ਦੋ ਮੁਲਾਜ਼ਮ ਜ਼ਖ਼ਮੀ ਹੋ ਗਏ।

ਦੂਜੇ ਪਾਸੇ ਯੂਕਰੇਨ ਨੇ ਕਿਹਾ ਹੈ ਕਿ ਉਹ ਬੇਲਗ੍ਰੇਡ ਦੇ ਈਂਧਨ ਡਿਪੋ ‘ਤੇ ਹਮ ਲੇ ਦੀ ਨਾ ਤਾਂ ਪੁਸ਼ਟੀ ਕਰ ਸਕਦਾ ਹੈ ਅਤੇ ਨਾ ਹੀ ਇਨਕਾਰ ਕਰ ਸਕਦਾ ਹੈ।