ਆਈਪੀਐੱਸ ਅਧਿਕਾਰੀ ਡਾ. ਨਾਨਕ ਸਿੰਘ ਨੂੰ ਪਟਿਆਲਾ ਦੇ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ। ਡਾ. ਨਾਨਕ ਸਿੰਘ ਨੂੰ ਇੱਕ ਇਮਾਨਦਾਰ ਅਤੇ ਇਨਸਾਫ਼ ਪਸੰਦ ਅਧਿਕਾਰੀ ਮੰਨਿਆ ਜਾਂਦਾ ਹੈ। ਡਾ. ਨਾਨਕ ਸਿੰਘ ਨੇ ਪੰਜਾਬ ਵਿੱਚ ਜਿੱਥੇ ਕਿਤੇ ਵੀ ਕੰਮ ਕੀਤਾ ਹੈ, ਆਪਣੀ ਇਮਾਨਦਾਰੀ ਤੇ ਦਿਆਨਤਦਾਰੀ ਦੀ ਛਾਪ ਛੱਡੀ ਹੈ।
ਉੱਧਰ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਮਨਦੀਪ ਸਿੰਘ ਸਿੱਧੂ ਨੂੰ ਸੰਗਰੂਰ ਦੇ ਐੱਸਐੱਸਪੀ ਵਜੋਂ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਡਾ.ਸੰਦੀਪ ਗਰਗ ਨੂੰ ਰੂਪਨਗਰ ਜ਼ਿਲ੍ਹੇ ਦਾ ਐੱਸਐੱਸਪੀ ਨਿਯੁਕਤ ਕੀਤਾ ਹੈ।