Punjab

ਚੰਡੀਗੜ੍ਹ ਪੰਜਾਬੀ ਮੰਚ ਨੇ ਚੰਡੀਗੜ੍ਹ ਦੇ ਸੈਕਟਰ 20 ਵਿੱਚ ਕੀਤਾ ਵੱਡਾ ਇੱਕਠ

‘ਦ ਖਾਲਸ ਬਿਉਰੋ: ਚੰਡੀਗੜ੍ਹ ਪੰਜਾਬੀ ਮੰਚ ਨੇ ਚੰਡੀਗੜ੍ਹ  ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲਾ ਦਰਜਾ ਦੁਵਾਉਣ ਲਈ ਅੱਜ ਮਸਜਿਦ ਗਰਾਉਂਡ,ਸੈਕਟਰ 20 ਵਿੱਚ ਇੱਕ ਵੱਡਾ ਇੱਕਠ ਕੀਤਾ,ਜਿਸ ਵਿੱਚ ਅਲਗ -ਅਲਗ ਬੁਲਾਰਿਆਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ।

ਇੱਕਠ ਤੋਂ ਇਲਾਵਾ ਤੇ ਗਵਰਨਰ ਨੂੰ ਇੱਕ ਮੰਗ ਪੱਤਰ ਦਿੱਤਾ। ਜਿਸ ਵਿੱਚ ਮੰਗ ਕੀਤੀ ਗਈ ਕਿ ਚੰਡੀਗੜ੍ਹ ਵਿੱਚ ਪਹਿਲੀ ਭਾਸ਼ਾ ਦਾ ਦਰਜਾ ਪੰਜਾਬੀ ਨੂੰ ਦਿਤਾ ਜਾਵੇ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਕਈ ਪਿੰਡਾਂ ਨੂੰ ਉਜਾੜ ਕੇ ਹੋਂਦ ਵਿੱਚ ਆਇਆ ਸੀ ਤੇ ਉਹਨਾਂ ਸਾਰੇ ਪਿੰਡਾ ਦੀ ਬੋਲੀ ਪੰਜਾਬੀ ਸੀ। ਪੰਜਾਬ ਦੇ ਪੁਨਰਗਠਨ ਵੇਲੇ ਪੰਜਾਬੀ ਨੂੰ ਸੂਬੇ ਦੀ ਰਾਜਧਾਨੀ ਦੀ ਪਹਿਲੀ ਭਾਸ਼ਾ ਮੰਨਿਆ ਸੀ ਪਰ ਹੋਲੀ-ਹੋਲੀ ਪੰਜਾਬੀ ਤੀਸਰੇ ਨੰਬਰ ਦੀ ਭਾਸ਼ਾ ਬਣ ਕੇ ਰਹਿ ਗਈ ਹੈ।ਸੋ ਜਰੂਰੀ ਹੈ ਕਿ ਪੰਜਾਬੀ ਨੂੰ ਪਹਿਲੇ ਦਰਜੇ ਦੀ ਭਾਸ਼ਾ ਮੰਨਿਆ ਜਾਵੇ।

1966 ਵਿੱਚ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਸੀ ਤਾਂ ਸ ਜਗਾ ਤੇ ਪੰਜਾਬ ਦੇ ਪੁਆਧ ਇਲਾਕੇ ਦਾ ਕੁੱਝ ਹਿੱਸਾ ਵੱਸਦਾ ਸੀ,ਜਿਸ ਨੂੰ ਬੋਲਣ ਵਾਲੇ  ਅੱਜ ਵੀ ਇਸ ਇਲਾਕੇ ਦੇ ਆਲੇ-ਦੁਆਲੇ ਵੱਸਦੇ ਹਨ ਤੇ ਪੰਜਾਬੀ ਨੂੰ ਚੰਡੀਗੜ੍ਹ ਦੀ ਪਹਿਲੀ ਭਾਸ਼ਾ ਦੇ ਤੋਰ ਤੇ ਦੇਖਣਾ ਚਾਹੁੰਦੇ ਹਨ।