Others

ਇਨਾਈਤਪੁਰਾ ਘਟਨਾ ਤੋਂ ਬਾਅਦ ਪਿੰਡ ਮੋਹਨ ਭੰਡਾਰੀਆ ਨਗਰ ਨੇ ਕੀਤਾ ਗੁਜਰਾਂ ਦਾ ਬਾਈਕਾਟ

‘ਦ ਖਾਲਸ ਬਿਉਰੋ:ਜਿਲ੍ਹਾ ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਪੈਂਦੇ ਪਿੰਡ ਇਨਾਈਤਪੁਰਾ ਵਿੱਚ ਵਾਪਰੀ ਗੁਜਰ ਬਰਾਦਰੀ ਤੇ ਸਿੱਖ ਕਿਸਾਨਾਂ ਦਰਮਿਆਨ ਹੋਏ ਝਗੜੇ ਤੇ ਫ਼ੇਰ ਕਤਲ ਦੀ  ਘਟਨਾ ਤੋਂ ਬਾਅਦ ਇਥੋਂ ਦੇ ਹਾਲਾਤ ਕਾਫ਼ੀ ਵਿੱਗੜ ਗਏ ਨੇ ਤੇ ਮਾਮਲਾ ਲਗਾਤਾਰ ਸੁੱਰਖੀਆਂ ਵਿੱਚ ਹੈ।ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਅੰਮ੍ਰਿਤਸਰ ਜਿਲ੍ਹੇ ਵਿੱਚ ਪੈਂਦੇ ਪਿੰਡ ਮੋਹਨ ਭੰਡਾਰੀਆ ਨਗਰ ਵਾਸੀਆਂ ਨੇ ਸਰਬਸਮੰਤੀ ਨਾਲ ਇੱਕ ਮੱਤਾ ਪਾਸ ਕੀਤਾ ਹੈ ਕਿ  ਕੋਈ ਵੀ  ਪਿੰਡ ਵਾਸੀ ਗੁਜਰ ਬਰਾਦਰੀ ਦੇ ਕਿਸੇ ਵੀ ਵਿੱਅਕਤੀ ਨਾਲ ਕਿਸੇ ਵੀ ਤਰਾਂ ਦਾ ਕੋਈ ਸੰਬੰਧ ਨਹੀਂ ਰਖੇਗਾ ਤੇ ਨਾ ਹੀ ਉਹਨਾਂ ਨੂੰ ਜ਼ਮੀਨ ਠੇਕੇ ਤੇ ਦੇਵੇਗਾ ।ਇਥੋਂ ਤੱਕ ਕਿ ਗੁਜਰਾਂ ਕੋਲੋਂ ਦੁੱਧ ਲੈਣ ਤੇ ਵੀ ਪਾਬੰਦੀ ਰਹੇਗੀ।ਇਸ ਤੋਂ ਇਲਾਵਾ ਗੁਜਰਾਂ ਨੂੰ ਪਿੰਡ ਵਿੱਚ ਜਾ ਪਿੰਡ ਦੇ ਆਲੇ-ਦੁਆਲੇ ਪਸ਼ੂ ਲੈ ਕੇ ਘੁੰਮਣ ਦੀ ਵੀ ਮਨਾਹੀ ਰਹੇਗੀ।ਇਸ  ਸਭ ਦੇ ਪਿਛੇ ਸਿੱਖ ਕਿਸਾਨਾਂ ਤੇ ਗੁਜਰ ਬਰਾਦਰੀ ਦਰਮਿਆਨ  ਚੱਲ ਰਿਹਾ ਵਿਵਾਦ ਹੈ ।ਜਿਸ ਵਿੱਚ ਕਿਸਾਨਾਂ ਨੇ ਗੁਜਰਾਂ ਤੇ ਇਹ ਇਲਜ਼ਾਮ ਲਗਾਇਆ ਸੀ ਗੁਜਰ ਪਿੰਡ ਵਿੱਚ ਹਾਲਾਤ ਖਰਾਬ ਕਰ ਰਹੇ ਹਨ ਤੇ ਇੱਕ ਝੱਗੜੇ ਤੋਂ ਬਾਅਦ ਹੋਏ ਵਿਵਾਦ ਨੇ ਦੋ ਵਿਅਕਤੀਆਂ ਦੀ ਜਾਨ ਲੈ ਲਈ ਸੀ।