‘ਦ ਖ਼ਾਲਸ ਬਿਊਰੋ : ਖੇਤੀ ਕਾਰਨ ਲਏ ਹੋਏ ਕਰਜੇ ਨੇ ਅੱਜ ਫ਼ਿਰ ਮਾਨਸਾ ਜਿਲੇ ਦੇ ਪਿੰਡ ਭੈਣੀਬਾਘਾ ਦੇ 36 ਸਾਲਾ ਕਿਸਾਨ ਦੀ ਜਾਨ ਲੈ ਲਈ ਹੈ ।ਕਿਸਾਨ ਕੁਲਵਿੰਦਰ ਸਿੰਘ ਦੇ ਸਿਰ ਤੇ ਕਾਫ਼ੀ ਕਰਜਾ ਸੀ,ਜਿਸ ਤੋਂ ਤੰਗ ਆ ਕੇ ਉਸ ਨੇ ਖੇਤਾਂ ਵਿੱਚ ਫਾਹਾ ਲਗਾਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੇ ਸਿਰ ਤੇ ਲੱਖਾਂ ਰੁਪਏ ਦਾ ਕਰਜਾ ਸੀ ਤੇ ਜਮੀਨ ਮਹਿਜ ਡੇਢ ਕਿੱਲੇ ਸੀ।
ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨ ਤੇ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ।ਥਾਣਾ ਸਦਰ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ। ਜਾਂਚ ਅਧਿਕਾਰੀ ਕੇਵਲ ਸਿੰਘ ਅਨੁਸਾਰ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਬਿਆਨ ਲਿਖਵਾਇਆ ਕਿ ਉਹਨਾਂ ਨੇ ਕਰਜ਼ ਲਿਆ ਸੀ ਤੇ ਆਰਥਿਕ ਤੰਗੀ ਦੇ ਚੱਲਦਿਆਂ ਕੁਲਵਿੰਦਰ ਸਿੰਘ ਨੇ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਈ।