‘ਦ ਖ਼ਾਲਸ ਬਿਊਰੋ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਬ੍ਰਸੇਲਜ਼ ਵਿੱਚ ਨਾਟੋ ਦੇ ਇੱਕ ਸੰਮੇਲਨ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਾਟੋ ਵਿੱਚ ਇਸਤੋਂ ਪਹਿਲਾਂ ਕਦੀ ਵੀ ਇੰਨੀ ਇੱਕਜੁਟਤਾ ਨਹੀਂ ਦੇਖੀ ਗਈ ਜਿੰਨੀ ਕੀ ਅੱਜ ਹੈ। ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਸ ਦਾ ਕੋਈ ਵੀ ਅੰਦਾਜ਼ਾ ਨਹੀਂ ਸੀ। ਬਾਈਡਨ ਨੇ ਕਿਹਾ ਕਿ ਪੁਤਿਨ ਇਹ ਉਮੀਦ ਸੀ ਕਿ ਨਾਟੋ ਦੇ ਮੈਂਬਰ ਜੰਗ ਨੂੰ ਲੈ ਕੇ ਵੰਡੇ ਜਾਣਗੇ।
ਨਾਟੋ ਸੰਮੇਲਨ ਵਿੱਚ ਬਾਈਡਨ ਨੇ 400 ਤੋਂ ਵੱਧ ਵਿਅਕਤੀਗਤ , ਸੰਸਥਾਵਾਂ ਅਤੇ ਕੰਪਨੀਆਂ ‘ਤੇ ਪਾਬੰਦੀਆਂ ਦਾ ਐਲਾਨ ਕੀਤਾ, ਜਿਸ ਵਿਚ ਡੂਮਾ (ਰੂਸੀ ਸੰਸਦ ਦੇ ਹੇਠਲੇ ਸਦਨ) ਦੇ 300 ਮੈਂਬਰ, ਅਤੇ ਕੁਝ ਰੱਖਿਆ ਕੰਪਨੀਆਂ ਸ਼ਾਮਲ ਹਨ। ਬਾਈਡਨ ਨੇ ਰੂਸ ਨੂੰ ਚੇਤਾ ਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਰੂਸ ਰਸਾ ਇਣਕ ਹਥਿ ਆਰਾਂ ਦੀ ਵਰਤੋਂ ਕਰਦਾ ਹੈ, ਤਾਂ ਅਮਰੀਕਾ ਇਸਦਾ ਜਵਾਬ ਦੇਵੇਗਾ, ਅਤੇ ਇਹ ਜਵਾਬ ਵਰਤੇ ਗਏ ਹਥਿ ਆਰ ਦੀ ਕਿਸਮ ‘ਤੇ ਨਿਰਭਰ ਕਰੇਗਾ।
ਬਾਈਡਨ ਨੇ ਕਿਹਾ ਕਿ ਉਸਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਉਹ ਰੂਸ ਦੀ ਮਦਦ ਕਰਦੇ ਹਨ, ਤਾਂ ਇਹ ਕਦਮ ਚੀਨ ਨੂੰ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਨਾਲ ਚੀਨ ਦੇ ਆਰਥਿਕ ਸਬੰਧਾਂ ਨੂੰ ਮਹੱਤਵਪੂਰਣ ਜੋਖ ਮ ਵਿੱਚ ਪਾ ਦੇਵੇਗਾ।