India

ਦਿੱਲੀ ਦੰਗਿਆਂ ਦੇ ਮਾਮਲੇ ਵਿੱਚ ਉਮਰ ਖਾਲਿਦ ਦੀ ਜ਼ਮਾਨਤ ਅਰਜ਼ੀ ਰੱਦ

‘ਦ ਖਾਲਸ ਟੀਵੀ: ਉੱਤਰ ਪੂਰਬੀ ਦਿੱਲੀ ਵਿੱਚ ਵਾਪਰੇ ਦੰਗਿਆਂ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਜੇਐਨਯੂ ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਦੀ ਜ਼ਮਾਨਤ ਅਰਜ਼ੀ ਕੜਕੜਡੂਮਾ ਅਦਾਲਤ ਨੇ ਰੱਦ ਕਰ ਦਿੱਤੀ ਹੈ। ਪੁਲਿਸ ਨੇ ਉਮਰ ਖਾਲਿਦ ਨੂੰ ਯੂਪੀਪੀਏ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਨੂੰ ਨੂੰ ਮੁੱਖ ਸਾਜ਼ਿਸ਼ਕਰਤਾ ਮੰਨਿਆ ਸੀ ।
ਪੁਲਿਸ ਨੇ ਆਪਣੀ ਚਾਰਜਸ਼ੀਟ ਵਿੱਚ ਇਹ ਦਾਅਵਾ ਕੀਤਾ ਸੀ ਕਿ ਉਮਰ ਖਾਲਿਦ ਕਈ ਵਟਸਐਪ ਗਰੁੱਪਾਂ ਦਾ ਹਿੱਸਾ ਸੀ, ਜਿਹਨਾਂ ਰਾਹੀਂ ਹਿੰਸਾ ਦੀ ਸਾਜ਼ਿਸ਼ ਰਚੀ ਗਈ ਸੀ। ਉਮਰ ਤੇ ਲੋਕਾਂ ਨੂੰ ਹਿੰਸਾ ਲਈ ਉਕਸਾਉਣ ਦਾ ਵੀ ਦੋਸ਼ ਹੈ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਿੱਲੀ ਦੌਰੇ ਦੌਰਾਨ ਉਮਰ ਨੇ ਲੋਕਾਂ ਨੂੰ ਸੜਕਾਂ ‘ਤੇ ਆਉਣ ਲਈ ਕਿਹਾ ਸੀ। ਤਾਂ ਜੋ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਅਕਸ ਖਰਾਬ ਕੀਤਾ ਜਾ ਸਕੇ।

ਅਦਾਲਤ ‘ਚ ਬਹਿਸ ਦੌਰਾਨ ਉਮਰ ਖਾਲਿਦ ਨੇ ਵੀ ਆਪਣਾ ਪੱਖ ਰਖਿਆ ਤੇ ਆਪਣੇ ਤੇ ਲਗੇ ਸਾਰੇ ਦੋਸ਼ਾਂ ਨੂੰ ਫਰਜ਼ੀ ਅਤੇ ਮਨਘੜਤ ਦੱਸਿਆ । ਉਮਰ ਦੇ ਵਕੀਲ ਨੇ ਅਦਾਲਤ ‘ਚ ਕਿਹਾ ਸੀ ਕਿ ਕਿਸੇ ਵੀ ਮੁੱਦੇ ‘ਤੇ ਆਵਾਜ਼ ਚੁੱਕਣਾ ਕੋਈ ਅਪਰਾਧ ਨਹੀਂ ਹੈ। ਉਮਰ ਖਾਲਿਦ ਵਟਸਐਪ ਗਰੁੱਪ ‘ਚ ਸੀ ਪਰ ਕਿਸੇ ਵੀ ਵਟਸਐਪ ਗਰੁੱਪ ਵਿੱਚ ਹੋਣਾ ਇਹ ਸਾਬਿਤ ਨਹੀਂ ਕਰਦਾ ਕਿ ਉਹ ਖੁੱਦ ਵੀ ਅਪਰਾਧ ਵਿੱਚ ਸ਼ਾਮਿਲ ਸੀ।