India Punjab

ਹੈਲੀਕਾਪਟਰ ਕੰਪਨੀ ‘ਤੇ IT ਦੀ ਵੱਡੀ ਕਾਰਵਾਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੌਪਰ ਸਹੂਲਤ ਦੇਣ ਵਾਲੀ ਇੱਕ ਹੈਲੀਕਾਪਟਰ ਕੰਪਨੀ ‘ਤੇ ਇਨਕਮ ਟੈਕਸ ਵਿਭਾਗ ਦੀ ਟੀਮ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ। ਕੇਂਦਰੀ ਜਾਂਚ ਏਜੰਸੀ ਇਨਕਮ ਟੈਕਸ ਵੱਲੋਂ ਕੰਪਨੀ ਦੇ 30 ਤੋਂ ਵੱਧ ਟਿਕਾਣਿਆਂ ‘ਤੇ ਰੇਡ ਕੀਤੀ ਗਈ ਹੈ। ਕੰਪਨੀ ਵੱਲੋਂ ਪੰਜਾਬ ‘ਚ ਚੋਣਾਂ ਦੌਰਾਨ ਚੌਪਰ ਸਹੂਲਤ ਦਿੱਤੀ ਗਈ ਸੀ ਤੇ ਕੰਪਨੀ ‘ਤੇ ਟੈਕਸ ਚੋਰੀ ਦੇ ਇਲਜ਼ਾਮ ਲੱਗ ਰਹੇ ਹਨ। ਸੂਤਰਾਂ ਦੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼, ਨੋਇਡਾ, ਰਾਜਧਾਨੀ ਦਿੱਲੀ, ਗਾਜੀਆਬਾਦ, ਪੰਜਾਬ, ਹਰਿਆਣਾ ਸਮੇਤ ਕਰੀਬ 30 ਥਾਂਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਉੱਧਰ ਹੀਰੋ ਮੋਟੋ ਕਾਰਪੋਰੇਸ਼ਨ ਦੇ ਚੇਅਰਮੈਨ ਪਵਨ ਮੁੰਜਾਲ ‘ਤੇ ਇਨਕਮ ਟੈਕਸ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਦਿੱਲੀ ਸਮੇਤ ਗੁਰੂਗ੍ਰਾਮ ‘ਚ ਛਾਪੇਮਾਰੀ ਕੀਤੀ ਗਈ ਹੈ। ਸਵੇਰ ਤੋਂ ਹੀ IT ਵੱਲੋਂ ਛਾਪੇਮਾਰੀ ਕੀਤੀ ਗਈ। ਚੇਅਰਮੈਨ ਖ਼ਿਲਾਫ਼ ਆਈਟੀ ਵਿਭਾਗ ਨੂੰ ਟੈਕਸ ‘ਚ ਗੜਬੜੀ ਦਾ ਸ਼ੱਕ ਹੈ।