India Punjab

ਕਾਂਗਰਸ ਮੁਕਤ ਭਾਰਤ ਵੱਲ ਵੱਧ ਰਹੀ ਹੈ ਪਾਰਟੀ : ਮਨੀਸ਼ ਤਿਵਾੜੀ

‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਆਪਣੀ ਹੀ ਪਾਰਟੀ ਨੂੰ ਘੇਰਦਿਆਂ ਹੋਇਆ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੋਈ ਪਾਰਟੀ ਦੇ ਹਾਰ ਲਈ ਕਈ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਂਝ  ਲੱਗਦਾ ਹੈ ਕਿ ਕਾਂਗਰਸ ਪਾਰਟੀ ਕਾਂਗਰਸ ਮੁਕਤ ਭਾਰਤ ਵੱਲ ਵੱਧ ਰਹੀ ਹੈ। ਤਿਵਾੜੀ ਨੇ ਕਿਹਾ ਕਿ ਪਾਰਟੀ 2014 ਤੋਂ ਲੈ ਹੁਣ ਤੱਖ 49 ਵਿੱਚੋਂ 39  ਚੋਣਾਂ ਹਾਰੀ ਹੈ। ਜਿਸ ਕਾਰਨ ਪਾਰਟੀ ਅੱਗੇ  ਆਪਣੀ ਹੋਂਦ ਨੂੰ ਲੈ ਕੇ ਸੰਕਟ ਖੜ੍ਹਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਇੱਕ ਨਵੀਂ ਪਾਰਟੀ ਨੇ ਸਰਕਾਰ ਬਣਾਈ ਹੈ ਅਜਿਹੇ ਵਿੱਚ ਸਿਰਫ ਮੰਥਨ ਕਰਨਾ ਕਾਫੀ ਨਹੀਂ ਹੈ।

ਮਨੀਸ਼ ਤਿਵਾੜੀ ਨੇ ਪੰਜਾਬ ਵਿੱਚ ਕਾਂਗਰਸ ਦੀ ਹਾਰ ‘ਤੇ ਕਿਹਾ ਕਿ  ਇਸਦੀ ਸ਼ੁਰੂਆਤ ਮਲਿਕਾਰਜੁਨ ਖੜਗੇ ਕਮੇਟੀ ਬਣਾਉਣ ਤੋਂ ਹੋਈ ਸੀ ਅਤੇ ਇਸ ਨੂੰ ਅੰਜ਼ਾਮ ਤੱਕ ਹਰੀਸ਼ ਚੌਧਰੀ ਨੇ ਪਹੁੰਚਾਇਆ। ਨਵਜੋਤ ਸਿੱਧੂ  ਨੂੰ ਨਿਸ਼ਾਨਾ ਬਣਾਉਦਿਆਂ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਬਣਾਉਣਾ ਕਾਂਗਰਸ ਪਾਰਟੀ ਦੀ ਇੱਕ ਗਲਤੀ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਆਹੁਦੇ ਤੋਂ ਹਟਾਉਣਾ ਵੀ ਇੱਕ ਗ਼ਲਤ ਫੈਸਲਾ ਸੀ।

ਉਨਾਂ ਨੇ ਕਿਹਾ ਕਿ ਕਾਂਗਰਸ ਦੇ ਕਮਜ਼ੋਰ ਹੋਣ ਦਾ ਕਾਰਨ ਅਸੀਂ ਆਪ ਜ਼ਿਮੇਵਾਰ ਹਾਂ ਨਾਂ ਕਿ ਲੋਕ। ਜੋ ਲੋਕ ਚੰਗੇ ਨਤੀਜੇ ਦੇਣ ਵਿੱਚ ਸਫ਼ਲ ਰਹੇ ਹਨ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕਿਹਾ ਚੁੱਕੇ ਹਨ ਕਿ ਅਸੀਂ ਭਾਰਤ ਨੂੰ ਕਾਂਗਰਸ ਮੁਕਤ ਬਣਾਵਾਗੇ।