‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਨ ਅਰੋੜਾ ਨੇ ਕਿਹਾ ਕਿ ਹਰ ਦੇਸ਼ ਵਾਸੀ ਲਈ ਅੱਜ ਦਾ ਦਿਨ ਭਾਗਾਂ ਵਾਲਾ ਹੈ। ਅੱਜ ਤੋਂ ਬਾਅਦ ਪੰਜਾਬ ਨਵਾਂ ਇਤਿਹਾਸ ਸਿਰਜੇਗਾ। ਉਨ੍ਹਾਂ ਕਿਹਾ ਕਿ ਅਸੀਂ ਖੁਸ਼ਹਾਲ ਪੰਜਾਬ ਬਣਾਵਾਂਗੇ। ਅੱਜ ਸਾਨੂੰ ਤਿਉਹਾਰ ਜਿਨ੍ਹਾਂ ਚਾਅ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਅਤੇ ਅਸੀਂ ਲੋਕਾਂ ਦੀ ਸੇਵਾ ਕਰਾਂਗੇ ਤੇ ਲੋਕਾਂ ਦੇ ਕੰਮ ਕਰਾਂਗੇ। ਉਨ੍ਹਾਂ ਨੇ ਕਾਂਗਰਸ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕਾਂਗਰਸ ਦੀ ਹਾਰ ਦੇ ਕਾਰਨ ਸਿਰਫ਼ ਕਾਂਗਰਸ ਦੀ ਲੀਡਰਸ਼ਿਪ ਨੂੰ ਹੀ ਨਹੀਂ ਪਤਾ ਬਾਕੀ ਸਾਰੇ ਪੰਜਾਬ ਨੂੰ ਪਤਾ ਹੈ। ਮਾੜੀਆਂ ਕਰਤੂਤਾਂ, ਮਾੜੇ ਕਾਰਨਾਮਿਆਂ ਕਰਕੇ ਕਾਂਗਰਸ ਹਾਰੀ ਹੈ। ਹੁਣ ਇਹ ਜਿਹਦੇ ਸਿਰ ਮਰਜ਼ੀ ਹਾਰ ਦਾ ਠੀਕਰਾ ਭੰਨੀ ਜਾਣ। ਆਪ ਨੂੰ ਲੋਕਾਂ ਨੇ ਸੱਤਾ ਵਿੱਚ ਲਿਆਂਦਾ ਹੈ, ਇਸ ਲਈ ਅਸੀਂ ਹੁਣ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ।