International

ਰੂਸ ਦੇ ਹਵਾਈ ਹ ਮਲੇ ਦੌਰਾਨ 35 ਵਿਅਕਤੀਆਂ ਦੀ ਮੌਤ ,134 ਜ਼ਖ਼ ਮੀ

‘ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਦੇ ਵਿਚਕਾਰ 19ਵੇਂ ਦਿਨ ਵੀ ਜੰ ਗ ਲਗਾਤਾਰ ਜਾਰੀ ਹੈ। ਰੂਸੀ ਫੌਜ ਵੱਲੋਂ ਪੋਲੈਂਡ ਦੀ ਸਰਹੱਦ ਨਾਲ ਲੱਗਦੇ ਪੱਛਮੀ ਯੂਕਰੇਨ ਵਿਚ ਸਥਿਤ ਇਕ ਫ਼ੌਜੀ ਸਿਖਲਾਈ ਅੱਡੇ ’ਤੇ ਕੀਤੇ ਗਏ ਹ ਵਾਈ ਹਮ ਲਿਆਂ ਵਿਚ 35 ਵਿਅਕਤੀਆਂ ਦੀ ਮੌ ਤ ਹੋ ਗਈ ਅਤੇ134 ਹੋਰ ਜ਼ਖ਼ ਮੀ ਹੋ ਗਏ। ਯੂਕਰੇਨ ਦੇ ਇੱਕ ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਕਿ ਇਹ ਹਮ ਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਮਾਸਕੋ ਨੇ ਯੂਕਰੇਨ ਦੀ ਮਦਦ ਲਈ ਉੱਥੇ ਭੇਜੇ ਜਾਣ ਵਾਲੇ ਵਿਦੇਸ਼ੀ ਹਥਿਆ ਰਾਂ ਦੀ ਖੇਪ ਨੂੰ ਨਿਸ਼ਾ ਨਾ ਬਣਾਉਣ ਦੀ ਧ ਮਕੀ ਦਿੱਤੀ ਸੀ।

ਲਵੀਵ ਖੇਤਰ ਦੇ ਗਵਰਨਰ ਮੈਕਸਿਮ ਕੋਜ਼ੀਤਸਕੀ ਨੇ ਦੱਸਿਆ ਕਿ ਲਵੀਵ ਸ਼ਹਿਰ ਤੋਂ 30 ਕਿਲੋਮੀਟਰ ਦੂਰ ਅਤੇ ਪੋਲੈਂਡ ਦੇ ਨਾਲ ਲੱਗਦੀ ਯੂਕਰੇਨ ਦੀ ਸਰਹੱਦ ਤੋਂ 25 ਕਿਲੋਮੀਟਰ ਦੂਰ ਸਥਿਤ ਯਾਵੋਰਿਵ ਫ਼ੌਜੀ ਰੇਂਜ ’ਤੇ ਰੂਸੀ ਬਲਾਂ ਨੇ 30 ਕਰੂਜ਼ ਮਿਜ਼ਾ ਈਲਾਂ ਦਾਗੀਆਂ। ਇਸ ਹਮ ਲੇ ਵਿਚ ਘੱਟੋ-ਘੱਟ 35 ਵਿਅਕਤੀਆਂ ਦੀ ਮੌ ਤ ਹੋ ਗਈ ਜਦਕਿ 134 ਵਿਅਕਤੀ ਜ਼ਖ਼ ਮੀ ਹੋ ਗਏ। ਇਸ ਹ ਮਲੇ ਨਾਲ ਜੰ ਗ ਪੋਲੈਂਡ ਨਾਲ ਲੱਗਦੀ ਸਰਹੱਦ ਦੇ ਨੇੜੇ ਤੱਕ ਪਹੁੰਚ ਚੁੱਕੀ ਹੈ।