International

ਸਾਰਾ ਯੂਰਪ ਆਇਆ ਸੜਕਾਂ ‘ਤੇ

ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਰੂਸ ਦੇ ਹ ਮਲੇ ਦਾ ਅੱਜ 18ਵਾਂ ਦਿਨ ਹੈ। ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਯੁੱ ਧ ਦੇ ਵਿਰੋਧ ਵਿਚ ਅੱਜ ਸਾਰੇ ਯੂਰਪ ਵਿਚ ਇਕੱਠੇ ਹੋਏ ਹਜ਼ਾਰਾਂ ਲੋਕਾਂ ਵੱਲੋਂ ਮੁਜ਼ਾ ਹਰੇ ਕੀਤੇ ਗਏ। ਇਸ ਦੌਰਾਨ ਰੂਸੀ ਅਥਾਰਟੀਜ਼ ਵੱਲੋਂ ਅਜਿਹੇ ਪ੍ਰਦਰ ਸ਼ਨਾਂ ਖ਼ਿ ਲਾਫ਼ ਕਾਰਵਾਈ ਕੀਤੇ ਜਾਣ ਦੇ ਬਾਵਜੂਦ ਰੂਸ ਵਿਚ ਵੀ ਛੋਟੀਆਂ ਰੈਲੀਆਂ ਹੋਈਆਂ। ਬਰਲਿਨ ਵਿਚ ਟਰੇਡ ਯੂਨੀਅਨਾਂ ਵੱਲੋਂ ਅੱਜ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਸੀ। ਪ੍ਰਬੰਧਕਾਂ ਵੱਲੋਂ ਸ਼ਹਿਰ ਦੇ ਰੂਸੀ ਸ਼ਾਸਕ ਐਲੇਗਜ਼ੈਂਡਰ 1 ਦੇ ਨਾਂ ’ਤੇ ਬਣੇ ਵੱਡੇ ਸਕੁਐਰ ਐਲੇਗਜ਼ੈਂਡਰਪਲੇਟਜ਼ ਤੋਂ ਬਰੈਂਡਨਬਰਗ ਗੇਟ ਨੇੜਲੀ ਇਕ ਜਗ੍ਹਾ ਤੱਕ ਮਾਰਚ ਕਰਨ ਦੀ ਯੋਜਨਾ ਬਣਾਈ ਗਈ ਸੀ।

ਇਸੇ ਤਰ੍ਹਾਂ ਦੇ ਪ੍ਰਦਰ ਸ਼ਨ ਵਾਰਸਾ, ਲੰਡਨ, ਮੈਡ੍ਰਿਡ, ਫਰੈਂਕਫਰਟ, ਹੈਮਬਰਗ ਅਤੇ ਸਟੁੱਟਗਾਰਟ ਵਿਚ ਵੀ ਹੋਏ। ਰੂਸ ਵਿਚ ਜੰ ਗ ਖ਼ਿਲਾ ਫ਼ ਪ੍ਰਦ ਰਸ਼ਨ ਕਰਨ ਵਾਲਿਆਂ ਖ਼ਿ ਲਾਫ਼ ਪੁਲੀਸ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ। ਅਧਿਕਾਰ ਸਮੂਹ ਓਵੀਡੀ-ਇਨਫੋ ਨੇ ਕਿਹਾ ਕਿ ਰੂਸੀ ਸਮੇਂ ਅਨੁਸਾਰ ਦੁਪਹਿਰ ਤੱਕ ਪੁ ਲੀਸ ਵੱਲੋਂ 20 ਸ਼ਹਿਰਾਂ ’ਚੋਂ 135 ਲੋਕਾਂ ਨੂੰ ਹਿਰਾਸ ਤ ’ਚ ਲਿਆ ਗਿਆ। ਇਸੇ ਦੌਰਾਨ ਤਾਇਵਾਨ ਵਿਚ ਰਹਿੰਦੇ ਯੂਕਰੇਨੀ ਨਾਗਰਿਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਅੱਜ ਤਾਇਪੈ ’ਚ ਰੂਸੀ ਹ ਮਲੇ ਖ਼ਿਲਾ ਫ਼ ਰੋ ਸ ਮਾਰਚ ਕੀਤਾ।