International

ਯੂਕਰੇਨ ‘ਤੇ ਰੂਸ ਵਿਚਾਲੇ 17ਵੇਂ ਦਿਨ ਵੀ ਜੰ ਗ ਜਾਰੀ

ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਰੂਸ ਦੇ ਹਮ ਲੇ ਦੇ 17ਵੇਂ ਦਿਨ ਵੀ ਜੰ ਗ ਲਾਗਤਾਰ ਜਾਰੀ ਹੈ।  ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸ ਦੇ ਹਮ ਲੇ ਵਿੱਚ ਹੁਣ ਤੱਕ 1,300 ਯੂਕਰੇਨੀ ਸੈਨਿਕ ਮਾ ਰੇ ਜਾ ਚੁੱਕੇ ਹਨ।

ਦੇਸ਼ ਦੀ ਰਾਜਧਾਨੀ ਕੀਵ ਵਿੱਚ ਇੱਕ ਕਾਨਫਰੰਸ ਦੌਰਾਨ ਜ਼ੇਲੇਨਸਕੀ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਰੂਸੀ ਸੈਨਿਕਾਂ ਨੇ ਵੀ ਜੰਗ ਵਿੱਚ ਆਪਣੀ ਜਾ ਨ ਗਵਾਈ ਹੈ। ਉਨ੍ਹਾਂ ਨੇ ਕਿਹਾ ਕਿ ਰੂਸੀ ਫੌਜ ਦੇ ਕਈ ਲੋਕਾਂ ਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਜੰ ਗ ਦੇ ਮੈਦਾਨ ‘ਚ ਕਿਉਂ ਭੇਜਿਆ ਗਿਆ ਹੈ। ਜ਼ੇਲੇਂਸਕੀ ਨੇ ਦਾਅਵਾ ਕਰਦਿਆਂ ਕਿਹਾ ਕਿ ਰੂਸੀ ਫੌਜ ਦੀ ਇੱਕ ਪਲਟੂਨ ਨੇ ਹਥਿ ਆਰ ਸੁੱਟਦੇ ਹੋਏ ਕਿਹਾ ਕਿ ਉਸਨੂੰ ਨਹੀਂ ਪਤਾ ਸੀ ਕਿ ਉਸਨੂੰ ਇੱਥੇ ਲੋਕਾਂ ਨੂੰ ਮਾ ਰਨ ਲਈ ਭੇਜਿਆ ਗਿਆ ਸੀ।

ਦੇਸ਼ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵੀਰੇਸ਼ਚੁਕ ਨੇ ਸ਼ਨੀਵਾਰ ਨੂੰ ਕਿਹਾ ਕਿ ਲਗਭਗ 13,000 ਯੂਕਰੇਨੀ ਨਾਗਰਿਕਾਂ ਨੂੰ ਮਨੁੱਖੀ ਗਲਿਆਰਿਆਂ ਰਾਹੀਂ ਸੁਰੱਖਿਅਤ ਸਥਾਨਾਂ ‘ਤੇ ਭੇਜਿਆ ਗਿਆ ਹੈ। ਜ਼ੇਲੇਂਸਕੀ ਨੇ ਕਿਹਾ ਹੈ ਕਿ ਸ਼ਾਂਤੀ ਪ੍ਰਕਿਰਿਆ 100% ਗੋਲੀਬੰਦੀ ਤੋਂ ਬਾਅਦ ਹੀ ਸੰਭਵ ਹੈ।ਜ਼ੇਲੇਂਸਕੀ ਨੇ ਅੱਜ ਅੱਠ ਫੌਜੀ ਡਿਫੈਂਡਰਾਂ ਨੂੰ ਦੇਸ਼ ਦੇ ਆਪਣੇ ਨਾਗਰਿਕਾਂ ਨੂੰ ਦਿੱਤੇ ਜਾਣ ਵਾਲੇ ਸਰਵਉੱਚ ਸਨਮਾਨ ‘ਯੂਕਰੇਨ ਦੇ ਹੀਰੋ’ ਦਾ ਖਿਤਾਬ ਦੇਣ ਲਈ ਇੱਕ ਆਦੇਸ਼ ‘ਤੇ ਹਸਤਾਖਰ ਕੀਤੇ ਹਨ। ਜ਼ੇਲੇਂਸਕੀ ਨੇ ਕਿਹਾ, ਸਾਰਜੈਂਟ ਡੇਰੂਸੋਵਾ ਇਨਾ ਨਿਕੋਲੇਵਨਾ ਇੱਕ ਕੋਮਬੈਟ ਡਾਕਟਰ ਸਨ ਜਿਨ੍ਹਾਂ ਨੇ ਆਪਣੀ ਜਾ ਨ ਨੂੰ ਜੋ ਖਮ ਵਿੱਚ ਪਾ ਕੇ ਸੁਮੀ ਵਿੱਚ ਦਸ ਤੋਂ ਵੱਧ ਸੈਨਿਕਾਂ ਨੂੰ ਬਚਾਇਆ। ਜ਼ਖ ਮੀਆਂ ਦੀ ਮਦਦ ਕਰਦੇ ਹੋਏ, ਰੂਸੀ ਸੈਨਿਕਾਂ ਦੁਆਰਾ ਗੋਲਾਬਾਰੀ ‘ਚ ਉਨ੍ਹਾਂ ਦੀ ਮੌ ਤ ਹੋ ਗਈ।