Punjab

‘ਆਪ’ ਉਮੀਦਵਾਰ ਮੰਜੂ ਰਾਣਾ ਵੱਲੋਂ ਕਾਊਂਟਿੰਗ ਸੈਂਟਰ ਦੇ ਬਾਹਰ ਧਰ ਨਾ

‘ਦ ਖ਼ਾਲਸ ਬਿਊਰੋ :ਪੰਜਾਬ ਵਿੱਚ ਵੋਟਾਂ ਦਾ ਦੌਰ ਖੱਤਮ ਹੋ ਗਿਆ ਹੈ ਪਰ ਇਸ ਸੰਬੰਧੀ ਇਲਜ਼ਾਮਬਾਜੀ ਦਾ ਦੌਰ ਹਾਲੇ ਵੀ ਜਾਰੀ ਹੈ।ਤਾਜ਼ਾ ਮਾਮਲਾ ਵਿਧਾਨ ਸਭਾ ਖੇਤਰ ਕਪੂਰਥਲਾ ਦਾ ਹੈ ਜਿਥੇ ਕਪੂਰਥਲਾ ਤੋਂ ‘ਆਪ’ ਉਮੀਦਵਾਰ ਮੰਜੂ ਰਾਣਾ ਨੇ ਇੱਥੇ ਵਿਰਸਾ ਵਿਹਾਰ ਵਿਖੇ ਕਾਊਂਟਿੰਗ ਸੈਂਟਰ ਦੇ ਬਾਹਰ ਧਰਨਾ ਲਾਉਣ ਦਾ ਐਲਾਨ ਕਰਦਿਆਂ ਵਿਧਾਇਕ ਰਾਣਾ ਗੁਰਜੀਤ ਸਿੰਘ ’ਤੇ ਕਾਫ਼ੀ ਸੰਗੀਨ ਇਲਜ਼ਾਮ ਲਗਾਏ ਹਨ। ਉਹਨਾਂ ਵੋਟਰ ਲਿਸਟਾਂ ਦਿਖਾਉਂਦੇ ਹੋਏ ਕਿਹਾ ਕਿ ਵੋਟਾਂ ਪਾਉਣ ਵਾਲਿਆਂ ਦੀ ਸੰਖਿਆ ਘੱਟ ਹੋਣ ਦੇ ਬਾਵਜੂਦ ਐਨੀ ਲੀਡ ਕਿਦਾਂ ਹੋ ਗਈ।ਇਥੋਂ ਸਾਫ਼ ਪਤਾ ਲੱਗਦਾ ਹੈ ਕਿ ਮਸ਼ੀਨਾਂ ਨਾਲ ਛੇੜਛਾੜ ਹੋਈ ਹੈ।ਸਾਨੂੰ ਸੈਂਟਰ ਵਿੱਚ ਕਾਗਜ਼ ਤੱਕ ਨਾ ਲੈ ਕੇ ਜਾਣ ਦਿਤਾ ਗਿਆ ਪਰ ਰਾਣਾ ਗੁਰਜੀਤ ਸਿੰਘ ਦੇ ਬੰਦਿਆਂ ਕੋਲ ਕਾਪੀ-ਪੈਨ ਸਭ ਕੁਝ ਉਪਲਬਧ ਸੀ। ਉਹਨਾਂ ਚੋਣ ਆਬਜ਼ਰਵਰ ਤੇ ਵੀ ਰਾਣਾ ਗੁਰਜੀਤ ਸਿੰਘ ਨਾਲ ਮਿਲੇ ਹੋਣ ਦੇ ਇਲਜ਼ਾਮ ਲਗਾਏ ਹਨ।
ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਤੇ ਧੱਕਾ-ਮੁੱਕੀ ਕਰਨ ਤੇ ਬਦਤਮੀਜ਼ੀ ਦੇ ਇਲਜ਼ਾਮ ਵੀ ਉਹਨਾਂ ਵੱਲੋਂ ਲਗਾਏ ਹਨ ,ਜਿਸ ਸੰਬੰਧੀ ਉਹਨਾਂ ਦਾ ਕਹਿਣਾ ਸੀ ਕਿ ਮੈਂ ਹਰ ਪਾਸੇ ਸ਼ਿਕਾਇਤ ਕੀਤੀ ਹੈ ਪਰ ਜੱਦ ਤੱਕ ਇਨਸਾਫ਼ ਨਹੀਂ ਹੁੰਦਾ,ਮੈਂ ਇਥੇ ਹੀ ਧਰਨਾ ਦੇਵਾਂਗੀ।