India

ਦਿੱਲੀ ’ਚ ਝੁੱਗੀਆਂ ਨੂੰ ਅੱ ਗ ਲੱਗਣ ਕਾਰਣ 7 ਵਿਅਕਤੀਆਂ ਦੀ ਮੌ ਤ

‘ਦ ਖ਼ਾਲਸ ਬਿਊਰੋ :ਸ਼ੁੱਕਰਵਾਰ ਦੇਰ ਰਾਤ ਉੱਤਰੀ-ਪੂਰਬੀ ਦਿੱਲੀ ਦੇ ਗੋਕੁਲਪੁਰੀ ਇਲਾਕੇ ਦੀਆਂ ਝੁੱਗੀਆਂ ‘ਚ ਅੱਗ ਲੱਗਣ ਦੀ ਘਟਨਾ ਵਾਪਰੀ ,ਜਿਸ ਕਾਰਨ ਸੱਤ ਲੋਕਾਂ ਦੀ ਮੌ ਤ ਹੋ ਗਈ। ਦਿੱਲੀ ਫਾਇਰ ਸਰਵਿਸ ਦੇ ਸੀਨੀਅਰ ਅਧਿਕਾਰੀ ਅਨੁਸਾਰ ਇਹ ਅੱਗ ਗੋਕੁਲਪੁਰੀ ਪਿੰਡ ਦੇ ਪਿੱਲਰ ਨੰਬਰ 12 ਨੇੜੇ ਦੇਰ ਰਾਤ 1.03 ਵਜੇ ਲਗੀ ਹੈ। ਇਸ ਕਾਰਨ ਕਰੀਬ 30 ਝੁੱਗੀਆਂ ਪੂਰੀ ਤਰ੍ਹਾਂ ਸੜ ਗਈਆਂ ਤੇ 60 ਝੁੱਗੀਆਂ ਨੂੰ ਨੁਕਸਾਨ ਪਹੁੰਚਿਆ ਹੈ। ਮੌਕੇ ਤੋਂ ਸੱਤ ਲਾ ਸ਼ਾਂ ਵੀ ਬਰਾਮਦ ਹੋਈਆਂ ਹਨ।