India International

ਐਲਏਸੀ ਸਰਹੱਦੀ ਵਿਵਾਦ ‘ਤੇ ਭਾਰਤ ਅਤੇ ਚੀਨ ਵਿਚਾਲੇ 15ਵੇਂ ਗੇੜ ਦੀ ਗੱਲਬਾਤ

ਦ ਖ਼ਾਲਸ ਬਿਊਰੋ : ਭਾਰਤ ਅਤੇ ਚੀਨ ਨੇ ਅੱਜ ਪੂਰਬੀ ਲੱਦਾਖ ‘ਚ ਐਲਏਸੀ ‘ਤੇ ਚੱਲ ਰਹੇ ਸਰਹੱਦੀ ਵਿਵਾਦ ਦੇ ਹੱਲ ਲਈ ਉੱਚ ਪੱਧਰੀ ਫੌਜੀ ਵਾਰਤਾ ਦਾ 15ਵਾਂ ਗੇੜ ਸ਼ੁਰੂ ਕੀਤਾ। ਪੂਰਬੀ ਲੱਦਾਖ ‘ਚ ਕਰੀਬ 22 ਮਹੀਨਿਆਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ।

ਇਸ ਤੋਂ ਪਹਿਲਾਂ ਦੋਵਾਂ ਫ਼ੌਜਾਂ ਵਿਚਾਲੇ 14ਵੇਂ ਦੌਰ ਦੀ ਗੱਲਬਾਤ 12 ਜਨਵਰੀ ਨੂੰ ਹੋਈ ਸੀ ਪਰ ਇਸ ਦਾ ਕੋਈ ਸਕਾਰਾਤਮਕ ਨਤੀਜਾ ਨਹੀਂ ਨਿਕਲਿਆ। ਇਸ ਤੋਂ ਬਾਅਦ ਜਾਰੀ ਸਾਂਝੇ ਬਿਆਨ ‘ਚ ਕਿਹਾ ਗਿਆ ਹੈ, ”ਦੋਵੇਂ ਪੱਖ ਫੌਜੀ ਅਤੇ ਕੂਟਨੀਤਕ ਮਾਧਿਅਮ ਰਾਹੀਂ ਗੱਲਬਾਤ ਜਾਰੀ ਰੱਖਣ ਅਤੇ ਜਲਦੀ ਤੋਂ ਜਲਦੀ ਕਿਸੇ ਹੱਲ ‘ਤੇ ਪਹੁੰਚਣ ਲਈ ਸਹਿਮਤ ਹੋਏ ਹਨ।

ਪੈਂਗੌਂਗ ਝੀਲ ਦੇ ਖੇਤਰ ਵਿੱਚ ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਹਿੰਸਕ ਟਕਰਾਅ ਤੋਂ ਬਾਅਦ 5 ਮਈ, 2020 ਨੂੰ ਦੋਵਾਂ ਵਿਚਕਾਰ ਰੁਕਾਵਟ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਦੋਵਾਂ ਨੇ ਤੇਜ਼ੀ ਨਾਲ ਸਰਹੱਦ ‘ਤੇ ਆਪਣੇ ਸੈਨਿਕਾਂ ਦੀ ਗਿਣਤੀ ਵਧਾ ਦਿੱਤੀ। ਫੌਜੀ ਅਤੇ ਕੂਟਨੀਤਕ ਪੱਧਰ ‘ਤੇ ਕਈ ਵਾਰ ਗੱਲਬਾਤ ਤੋਂ ਬਾਅਦ, ਦੋਵੇਂ ਦੇਸ਼ ਪਿਛਲੇ ਸਾਲ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕੰਢੇ ਤੋਂ ਫੌਜਾਂ ਨੂੰ ਹਟਾਉਣ ਲਈ ਸਹਿਮਤ ਹੋਏ ਸਨ।