‘ਦ ਖ਼ਾਲਸ ਬਿਊਰੋ :ਸਿੱਖ ਗੁਰੂਆਂ ਤੇ ਸ਼ਹੀਦਾਂ ਬਾਰੇ ਵਿਦਿਆਰਥੀਆਂ ਨੂੰ ਪੜਾਈਆਂ ਜਾਣ ਵਾਲੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਦਰਜ ਗਲਤ ਸ਼ਬਦਾਵਲੀ ਨਾ ਹਟਾਏ ਜਾਣ ਦੇ ਵਿਰੁੱਧ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਈ ਦਿਨਾਂ ਤੋਂ ਚੱਲ ਰਹੇ ਧਰਨੇ ਵਿੱਚ ਅੱਜ ਸਾਬਕਾ ਫ਼ੋਜੀਆਂ ਦੀ ਜਥੇਬੰਦੀ ਐਕਸ ਆਰਮੀ ਵੈਲਫੇਅਰ ਕਮੇਟੀ ਪਟਿਆਲਾ ਵੱਲੋਂ ਸ਼ਿਰਕਤ ਕੀਤੀ ਗਈ।ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਸਾਡਾ ਸਭ ਦਾ ਸਾਂਝਾ ਹੈ ਤੇ ਅਸੀਂ ਇਸ ਧਰਨੇ ਵਿੱਚ ਵੱਧ -ਚੜ ਕੇ ਹਿਸਾ ਲਵਾਂਗੇ ਤੇ ਜਦੋਂ ਤੱਕ ਸਹੀ ਇਨਸਾਫ਼ ਨਹੀਂ ਹੋ ਜਾਂਦਾ,ਉਦੋਂ ਤੱਕ ਅਸੀਂ ਡੱਟੇ ਰਹਾਂਗੇ।ਉਹਨਾਂ ਜਥੇਦਾਰ ਬਲਦੇਵ ਸਿੰਘ ਸਿਰਸਾ ਦਾ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਇਸ ਮਸਲੇ ਵੱਲ ਸਭ ਦਾ ਧਿਆਨ ਦਿਵਾਉਣ ਲਈ ਇਹ ਮੋਰਚਾ ਸ਼ੁਰੂ ਕੀਤਾ।