‘ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਦਰਮਿਆਨ ਜਾ ਰੀ ਜੰਗ ਕਾਰਨ ਭਾਰਤੀ ਨਾਗਰਿਕਾਂ ਦਾ ਯੂਕਰੇਨ ਛੱਡਣਾ ਲਗਾਤਾਰ ਜਾਰੀ ਹੈ। ਅੱਜ ਸਵੇਰੇ ਏਅਰ ਏਸ਼ੀਆ ਦੀ ਹੰਗਰੀ ਤੋਂ ਇੱਕ ਉਡਾਣ ਰਾਹੀਂ 160 ਭਾਰਤੀ ਨਵੀਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੇ ਹਨ। ਪਿਛਲੇ ਇੱਕ ਹਫ਼ਤੇ ਦੌਰਾਨ 10 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ‘ਆਪ੍ਰੇ ਸ਼ਨ ਗੰਗਾ’ ਤਹਿਤ ਯੂਕਰੇਨ ਤੋਂ ਭਾਰਤ ਆਏ ਹਨ। ਖਾਰਕੀਵ ਅਤੇ ਸੂਮੀ ਦੇ ਕੁੱਝ ਇਲਾਕਿਆਂ ਤੋਂ ਭਾਰਤੀ ਹੁਣ ਵੀ ਸਰਹੱਦਾਂ ਵੱਲ ਪਹੁੰਚ ਰਹੇ ਹਨ।
ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰ ਗ ਵਿੱਚ ਜ਼ਖ ਮੀ ਹੋਏ ਦਿੱਲੀ ਦੇ ਹਰਜੋਤ ਸਿੰਘ ਨੂੰ ਅੱਜ ਭਾਰਤ ਵਾਪਿਸ ਲਿਆਇਆ ਜਾ ਰਿਹਾ ਹੈ। ਹਰਜੋਤ ਸਿੰਘ ਨੂੰ 27 ਫਰਵਰੀ ਨੂੰ ਯੂਕਰੇਨ ਵਿੱਚ ਗੋ ਲੀ ਲੱਗੀ ਸੀ ਅਤੇ ਉਹ ਯੂਕਰੇਨ ਵਿੱਚ ਜੇਰੇ ਇਲਾਜ ਸਨ। ਕੀਵ ਵਿਖੇ ਯੂਕਰੇਨ ਤੋਂ ਨਿਕਲਣ ਦੀ ਕੋਸ਼ਿਸ਼ ਦੌਰਾਨ ਹਰਜੋਤ ਨੇ ਗੋ ਲੀਆਂ ਵੱਜੀਆਂ ਸਨ ਅਤੇ ਪਾਸਪੋਰਟ ਵੀ ਗੁਆਚ ਗਿਆ ਸੀ। ਭਾਰਤ ਦੇ ਕੇਂਦਰੀ ਰਾਜ ਸਿਵਲ ਏਵੀਏਸ਼ਨ ਮੰਤਰੀ ਵੀਕੇ ਸਿੰਘ ਉਨ੍ਹਾਂ ਨੂੰ ਕਈ ਹੋਰ ਭਾਰਤੀਆਂ ਸਮੇਤ ਵਾਪਸ ਲੈ ਕੇ ਆ ਰਹੇ ਹਨ। ਪੋਲੈਂਡ ਤੋਂ ਭਾਰਤ ਸਰਕਾਰ ਦਾ ਇਹ ਵਿਸ਼ੇਸ਼ ਜਹਾਜ਼ ਉੱਡ ਚੁੱਕਿਆ ਹੈ ਜੋ ਸ਼ਾਮ 6 ਵਜੇ ਤੋਂ ਬਾਅਦ ਭਾਰਤ ਪਹੁੰਚੇਗਾ। ਜਹਾਜ਼ ਵਿੱਚ ਚੜ੍ਹਨ ਮੌਕੇ ਵੀਕੇ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਜਾਣਕਾਰੀ ਦਿੱਤੀ ਕਿ ਇਹ ਪੋਲੈਂਡ ਤੋਂ ਭਾਰਤ ਲਈ ਚੱਲਣ ਵਾਲੀ ਆਖਰੀ ਫਲਾਈਟ ਹੈ।
ਦੂਜੇ ਪਾਸੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਨਜ਼ਦੀਕ ਇਰਬਿਨ ਸ਼ਹਿਰ ਤੋਂ ਸੁਰੱਖਿਅਤ ਥਾਂਵਾਂ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਕੁੱਝ ਨਾਗਰਿਕਾਂ ਦੀ ਗੋ ਲੀਬਾਰੀ ਦੌਰਾਨ ਮੌ ਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਤਿੰਨ ਲੋਕ ਜਿਨ੍ਹਾਂ ਵਿੱਚ ਇੱਕ ਔਰਤ ਅਤੇ ਉਸਦੇ ਦੋ ਬੱਚੇ ਸ਼ਾਮਲ ਹਨ,ਵੀ ਮਾਰੇ ਗਏ ਹਨ। ਨਾਗਰਿਕ ਉਸ ਟੁੱਟੇ ਹੋਏ ਪੁਲ ਰਾਹੀਂ ਵੀ ਸ਼ਹਿਰ ਵਿੱਚ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਰੂਸੀ ਫ਼ੌ ਜਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਯੂਕਰੇਨ ਦੀ ਫੌਜ ਨੇ ਤਬਾਹ ਕੀਤਾ ਸੀ। 24 ਫਰਵਰੀ ਨੂੰ ਰੂਸ ਅਤੇ ਯੂਕਰੇਨ ਦਰਮਿਆਨ ਸ਼ੁਰੂ ਹੋਈ ਜੰ ਗ ਤੋਂ ਬਾਅਦ 15 ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਕੇ ਗੁਆਂਢੀ ਮੁਲਕਾਂ ਦੀ ਸ਼ਰਨ ਵਿੱਚ ਗਏ ਹਨ।
ਉੱਧਰ ਯੂਕਰੇਨ ਦੇ ਬੰਕਰ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਬਿਨਾਂ ਖਾਣ ਪੀਣ ਦੇ ਪ੍ਰਬੰਧ ਤੋਂ ਧਰਤੀ ਹੇਠਾਂ ਬੰਕਰ ਵਿੱਚ ਲੁਕੇ ਹੋਏ ਹਨ। ਵਿਦਿਆਰਥੀਆਂ ਨੇ ਦੱਸਿਆ,”ਅਸੀਂ ਦਸ ਦਿਨ ਤੋਂ ਬੰਕਰ ਵਿੱਚ ਹਾਂ ਅਤੇ ਹਰ ਰੋਜ਼ ਸਥਿਤੀ ਖ਼ਰਾਬ ਹੁੰਦੀ ਜਾ ਰਹੀ ਹੈ। ਯੂਕਰੇਨ ਅਤੇ ਭਾਰਤ ਸਰਕਾਰ ਤੋਂ ਅਸੀਂ ਸੂਚਨਾ ਦੀ ਉਡੀਕ ਕਰ ਰਹੇ ਹਾਂ। ਇਨ੍ਹਾਂ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਯੂਕਰੇਨ ਦੇ ਸੁਮੀ ਸ਼ਹਿਰ ਵਿੱਚ ਹਨ ਅਤੇ ਉੱਥੇ ਤਕਰੀਬਨ 800-900 ਵਿਦਿਆਰਥੀ ਫਸੇ ਹੋਏ ਹਨ। ਰੇਲਵੇ ਟਰੈਕ ਟੁੱਟਣ ਕਾਰਨ ਕੋਈ ਰਸਤਾ ਨਹੀਂ ਹੈ ਅਤੇ ਨਾ ਹੀ ਕੋਈ ਡਰਾਈਵਰ ਜਾਣ ਨੂੰ ਤਿਆਰ ਹੈ। ਭਾਰਤੀ ਵਿਦਿਆਰਥੀਆਂ ਮੁਤਾਬਕ ਨਾ ਉੱਥੇ ਬਿਜਲੀ ਹੈ, ਨਾ ਹੀ ਪਾਣੀ। ਦੋ ਦਿਨ ਪਹਿਲਾਂ ਵੱਡੇ ਧਮਾਕੇ ਤੋਂ ਬਾਅਦ ਉਨ੍ਹਾਂ ਦੀਆਂ ਮੁਸੀ ਬਤਾਂ ਵੱਧ ਗਈਆਂ ਹਨ। ਇੱਕ ਵਿਦਿਆਰਥੀ ਮਹਿਤਾਬ ਨੇ ਦੱਸਿਆ ਕਿ ਵਿਦਿਆਰਥੀ ਵਿੱਚੋਂ ਸਮਾਂ ਕੱਢ ਕੇ ਕਿਸੇ ਤਰੀਕੇ ਆਪਣੇ ਪਰਿਵਾਰ ਨਾਲ ਗੱਲ ਕਰ ਰਹੇ ਹਨ।