‘ਦ ਖ਼ਾਲਸ ਬਿਊਰੋ : ਉਤਰ ਪ੍ਰਦੇਸ਼ ਦੇ ਹਾਪੁੜ ਸਥਿਤ ਮਾਰਵਾੜ ਇੰਟਰ ਕਾਲਜ ਸਕੂਲ ਦੇ ਪ੍ਰਿੰਸੀਪਲ ਉੱਤੇ ਸਵੇਰ ਦੀ ਸਭਾ ਦੌਰਾਨ 9 ਤੋਂ 12 ਤੱਕ ਦੇ 84 ਵਿਦਿਆਰਥੀਆਂ ਦੇ ਲੰਮੇ ਵਾਲ ਕੱਟਣ ਦੇ ਦੋਸ਼ ਲੱਗੇ ਹਨ। ਪ੍ਰਿੰਸੀਪਲ ਉੱਤੇ ਸਕੂਲ ਦੇ ਨਿਯਮ ਤੋੜਕੇ ਵਿਦਿਆਰਥੀਆਂ ਨੂੰ ਕਰਾਰੀ ਸਜ਼ਾ ਦੇਣ ਦਾ ਇਲਜ਼ਾਮ ਹੈ। ਹਾਲਾਂਕਿ, ਪ੍ਰਿੰਸੀਪਲ ਦੇ ਇਸ ਕਦਮ ਨੂੰ ਅਪਮਾਨਜਨਕ ਦੱਸਦੇ ਹੋਏ ਕੁਝ ਮਾਤਾ ਪਿਤਾ ਨੇ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਹੈ। ਦਾਜੇ ਬੰਨੇ ਜ਼ਿਲ੍ਹਾ ਸਕੂਲ ਨਿਰੀਖਕ ਨੇ ਦਾਅਵਾ ਕੀਤਾ ਹੈ ਕਿ ਅਜੇ ਤੱਕ ਉਨ੍ਹਾਂ ਨੂੰ ਲਿਖਤੀ ਸ਼ਕਾਇਤ ਨਹੀਂ ਮਿਲੀ ਹੈ।
ਵਿਦਿਆਰਥੀਆਂ ਨੇ ਦੋਸ਼ ਲਾਇਆ ਹੈ ਕਿ ਪ੍ਰਿੰਸੀਪਲ ਰਾਜੇਸ਼ ਯਾਦਵ ਨੇ ਲਗਭਗ 84 ਵਿਦਿਆਰਥੀਆਂ ਨੂੰ ਇਕ ਲਾਈਨ ਵਿੱਚ ਖੜ੍ਹਾ ਕੇ ਸਭ ਦੇ ਵਾਲ ਕੱਟ ਦਿੱਤੇ ਸਨ। ਉਨ੍ਹਾਂ ਨੇ ਵਿਦਿਆਰਥੀਆਂ ਦੀ ਇੱਕ ਵੀ ਨਾ ਸੁਣੀ । ਪ੍ਰਿੰਸੀਪਲ ਨੇ ਫੋਟੋ ਖਿੱਚੀ ਅਤੇ ਸਜਾ ਦਾ ਵੀਡੀਓ ਬਣਾਇਆ ਜੋ ਹੁਣ ਸੋਸ਼ਲ ਮੀਡੀਆ ਉਤੇ ਵਾਈਰਲ ਹੋ ਗਿਆ। ਇਸ ਘਟਨਾ ਦੀ ਵੀਡੀਊ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ।
ਸਕੂਲ ਦੀ ਇੱਕ ਅਧਿਆਪਕਾ ਬਬੀਤਾ ਨੇ ਕਿਹਾ ਕਿ ਅਜਿਹਾ ਕਰਨਾ ਜ਼ਰੂਰੀ ਸੀ ਤਾਂ ਕਿ ਵਿਦਿਆਰਥੀ ਅਨੁਸ਼ਾਸਨ ਵਿੱਚ ਰਹਿਣਾ ਸਿਖਾਆ ਜਾਵੇ । ਬਬੀਤਾ ਅਨੁਸਾਰ ਇਨ੍ਹਾਂ ਵਿਦਿਆਰਥੀਆਂ ਨੂੰ ਕਈ ਵਾਰ ਚੇਤਾਵਨੀ ਦਿੱਤੀ ਗਈ ਸੀ, ਪ੍ਰੰਤੂ ਉਨ੍ਹਾਂ ਵਿੱਚੋਂ ਕਈ ਦੇ ਬਾਲ ਲੰਮੇ ਸਨ ਅਤੇ ਰੰਗੇ ਵੀ ਹੋਏ ਸਨ। ਪ੍ਰਿੰਸੀਪਲ ਨੇ ਕਿਹਾ ਕਿ ਉਹ ਪਹਿਲਾਂ ਕਈ ਵਾਰ ਵਿਦਿਆਰਥੀਆਂ ਨੂੰ ਚੇਤਾਵਨੀ ਦੇ ਚੁੱਕੇ ਸਨ। ਪ੍ਰਿੰਸੀਪਲ ਨੇ ਦਾਅਵਾ ਕੀਤਾ ਕਿ ਕਿਸੇ ਵੀ ਮਾਤਾ-ਪਿਤਾ ਨੇ ਉਨ੍ਹਾਂ ਦੀ ਸਜਾ ਉਤੇ ਇਤਰਾਜ਼ ਨਹੀਂ ਪ੍ਰਗਟਾਇਆ।