Punjab

ਭੋਲਾ ਸ਼ੂਟਰ ਦੀ ਭੇਦਭਰੇ ਹਾਲਾਤਾਂ ਚ ਮੌ ਤ

ਦ ਖ਼ਾਲਸ ਬਿਊਰੋ : ਫ਼ਿਰੋਜ਼ਪੁਰ ਜੇ ਲ੍ਹ ਵਿਚ ਬੰਦ ਨਾਮੀ ਗੈਂਗਸ ਟਰ ਭੋਲਾ ਸ਼ੂ ਟਰ ਦੀ ਅੱਜ ਭੇਦਭਰੇ ਹਾਲਾਤਾਂ ਚ ਮੌ ਤ ਹੋ ਗਈ। ਭੋਲਾ ਸ਼ੂ ਟਰ ਦੀ ਦੇਰ ਰਾਤ ਕਰੀਬ ਬਾਰਾਂ ਵਜੇ ਅਚਾਨਕ ਤਬੀਅਤ ਵਿਗੜ ਗਈ  ਜਿਸ ਤੋਂ ਬਾਅਦ ਉਸ ਨੂੰ ਜੇ ਲ੍ਹ ਅੰਦਰ ਮੁੱਢਲੀ ਸਿਹਤ ਸਹੂਲਤ ਦੇਣ ਤੋਂ ਬਾਅਦ  ਕਰੀਬ ਢਾਈ ਵਜੇ ਫਿਰੋਜ਼ਪੁਰ ਸਿਵਲ ਹਸਪ ਤਾਲ ਦੇ ਐਮਰਜੈਂਸੀ ਵਾਰਡ ਵਿਚ ਲਿਆਂਦਾ ਗਿਆ।  ਜਿੱਥੇ ਉਸ ਨੂੰ ਮੁੱਢਲੀ ਸਿਹਤ ਸਹੂਲਤ ਦਿੱਤੀ ਗਈ ਪਰ ਤਬੀਅਤ ਜ਼ਿਆਦਾ ਵਿਗੜਨ ਕਰ ਕੇ ਉਸਦੀ ਮੌ ਤ ਹੋ ਗਈ ।

ਦੱਸਿਆ ਜਾਂਦਾ ਹੈ ਕਿ ਭੋਲਾ ਸ਼ੂਟ ਰ ਉੱਪਰ ਕਈ ਸਟੇਟਾਂ  ਦੇ ਵਿਚ ਹੱਤਿ ਆ  ਕਰਨ, ਹੱਤਿ ਆ ਦੀ ਕੋਸ਼ਿਸ਼ ਕਰਨ, ਲੁੱਟ ਪਾਟ ਸਣੇ  ਕਈ  ਅਪ ਰਾਧਿਕ ਮੁਕੱ ਦਮੇ ਦਰਜ ਸਨ। ਮ੍ਰਿ ਤਕ ਭੋਲਾ ਸ਼ੂਟ ਰ ਫ਼ਰੀਦਕੋਟ ਦੇ ਕਸਬਾ ਕੋਟਕਪੂਰਾ ਦਾ ਰਹਿਣ ਵਾਲਾ ਹੈ  ਭੋਲਾ ਸ਼ੂਟ ਰ ਲਾਰੈਂਸ ਬਿਸ਼ਨੋਈ ਗੈਂ ਗ ਨਾਲ ਸਬੰਧਤ ਦੱਸਿਆ ਜਾਂਦਾ ਹੈ । ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਉਸਦੀ ਲਾ ਸ਼ ਰਖਵਾਈ ਗਈ ਹੈ ਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸਿਟੀ ਪੁਲੀ ਸ ਵੱਲੋਂ ਇਸ ਮਾ ਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।