India International

ਮਨੁੱਖੀ ਢਾਲ ਬਣ ਰਹੇ ਨੇ ਯੂਕਰੇਨ ‘ਚ ਫਸੇ ਭਾਰਤੀ ?

‘ਦ ਖ਼ਾਲਸ ਬਿਊਰੋ : ਭਾਰਤ ਸਰਕਾਰ ਨੇ ਯੂਕਰੇਨ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਬੰ ਧਕ ਬਣਾਉਣ ਦੇ ਰੂਸ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਰੂਸ ਨੇ ਕਿਹਾ ਸੀ ਕਿ ਯੂਕਰੇਨ ਦੀਆਂ ਹਥਿਆ ਰਬੰਦ ਫੌ ਜਾਂ ਵਿਦਿਆਰਥੀਆਂ ਨੂੰ “ਮਨੁੱਖੀ ਢਾਲ” ਵਜੋਂ ਇਸਤੇਮਾਲ ਕਰ ਰਹੀਆਂ ਹਨ ਅਤੇ “ਉਨ੍ਹਾਂ ਨੂੰ ਰੂਸੀ ਖੇਤਰ ਵਿੱਚ ਪਹੁੰਚਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ”। ਕੱਲ੍ਹ ਰੂਸ ਨੇ ਯੂਕਰੇਨ ‘ਤੇ ਭਾਰਤੀਆਂ ਨੂੰ ਬੰਧਕ ਬਣਾਉਣ ਦਾ ਦੋ ਸ਼ ਲਗਾਇਆ ਸੀ, ਜਦਕਿ ਯੂਕਰੇਨ ਨੇ ਇਸ ਦੋ ਸ਼ ਨੂੰ ਖਾਰਜ ਕਰ ਦਿੱਤਾ। ਹਾਲਾਂਕਿ, ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਕੋਲ ਯੂਕਰੇਨ ਵਿੱਚ ਕਿਸੇ ਵੀ ਭਾਰਤੀ ਵਿਦਿਆਰਥੀ ਨੂੰ ਬੰਧਕ ਬਣਾਏ ਜਾਣ ਦੀ ਕੋਈ ਖ਼ਬਰ ਨਹੀਂ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਯੂਕਰੇਨ ਦੇ ਅਧਿਕਾਰੀਆਂ ਵੱਲੋਂ ਸਮਰਥਨ ਦੀ ਬੇਨਤੀ ਕੀਤੀ ਹੈ। ਜਾਣਕਾਰੀ ਮੁਤਾਬਕ ਹਜ਼ਾਰਾਂ ਭਾਰਤੀ ਵਿਦਿਆਰਥੀ ਅਜੇ ਵੀ ਖਾਰਕਿਵ ਵਿੱਚ ਫਸੇ ਹੋਏ ਹਨ।

ਸੰਯੁਕਤ ਰਾਸ਼ਟਰ ‘ਚ ਬੇਲਾਰੂਸ ਦੇ ਰਾਜਦੂਤ ਵੈਲੇਨਟਿਨ ਰਾਇਬਾਕੋਵ ਨੇ ਕੱਲ੍ਹ ਸੰਯੁਕਤ ਰਾਸ਼ਟਰ ਮਹਾਸਭਾ ‘ਚ ਦਾਅਵਾ ਕਰਦਿਆਂ ਕਿਹਾ ਕਿ ਪੋਲੈਂਡ ਨਾਲ ਲੱਗਦੀ ਸਰਹੱਦ ‘ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਲਗਭਗ 100 ਭਾਰਤੀ ਵਿਦਿਆਰਥੀਆਂ ਨੂੰ ਕੁੱਟਿ ਆ ਅਤੇ ਉਨ੍ਹਾਂ ਨੂੰ ਵਾਪਸ ਯੂਕਰੇਨ ਭੇਜ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਰੋਮਾਨੀਆ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਜਗ੍ਹਾ ਦਿੱਤੀ ਗਈ ਹੈ।

ਰਾਇਬਾਕੋਵ ਨੇ ਕਿਹਾ, “ਪੋਲੈਂਡ ਦੇ ਸਰਹੱਦੀ ਗਾਰਡਾਂ ਨੇ 26 ਫਰਵਰੀ ਨੂੰ ਲਗਭਗ 100 ਭਾਰਤੀ ਵਿਦਿਆਰਥੀਆਂ ਦੇ ਇੱਕ ਸਮੂਹ ਨਾਲ ਕੁੱਟ ਮਾਰ ਕੀਤੀ ਅਤੇ ਉਨ੍ਹਾਂ ਨੂੰ ਵਾਪਸ ਯੂਕਰੇਨ ਭੇਜ ਦਿੱਤਾ। ਜਿਨ੍ਹਾਂ ਨੂੰ ਰੋਮਾਨੀਆ ਦੇ ਸ਼ਰਨਾਰਥੀ ਕੈਂਪ ਵਿੱਚ ਰੱਖਿਆ ਗਿਆ ਹੈ।” ਸੰਯੁਕਤ ਰਾਸ਼ਟਰ ਵਿੱਚ ਯੂਕਰੇਨ ਦੇ ਰਾਜਦੂਤ ਸਰਗੇਈ ਕਿਸਲਿਟਸਿਆ ਨੇ ਕਿਹਾ ਕਿ ਰੂਸੀ ਹਮਲੇ ਕਾਰਨ ਇੱਕ ਭਾਰਤੀ ਵਿਦਿਆਰਥੀ ਦੀ ਮੌ ਤ ਹੋ ਗਈ ਹੈ ਅਤੇ ਇੱਕ ਚੀਨੀ ਨਾਗਰਿਕ ਜ਼ ਖ਼ਮੀ ਹੋ ਗਿਆ ਹੈ। ਭਾਰਤ, ਯੂਕਰੇਨ ਦੇ ਗੁਆਂਢੀ ਦੇਸ਼ਾਂ ਰੋਮਾਨੀਆ, ਹੰਗਰੀ ਅਤੇ ਪੋਲੈਂਡ ਦੇ ਰਸਤੇ ਆਪਣੇ ਨਾਗਰਿਕਾਂ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤੀ ਹਵਾਈ ਫੌਜ ਦਾ C-17 ਏਅਰਕਰਾਫਟ 208 ਭਾਰਤੀਆਂ ਨੂੰ ਯੂਕਰੇਨ ਤੋਂ ਲੈ ਕੇ ਭਾਰਤ ਪਹੁੰਚਿਆ ਹੈ। ਗਾਜੀਪੁਰ ਦੇ ਹਿੰਡਨ ਏਅਰਬੇਸ ’ਤੇ ਕੇਂਦਰੀ ਰਾਜਰੱਖਿਆ ਮੰਤਰੀ ਅਜੇ ਭੱਟ ਨੇ ਵਾਪਿਸ ਪਰਤੇ ਲੋਕਾਂ ਦਾ ਸਵਾਗਤ ਕੀਤਾ।

ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਅਜਿਹੇ ਵਿਦਿਆਰਥੀ, ਜੋ ਦੇਸ਼ ਛੱਡ ਕੇ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਇੱਕ ਐਮਰਜੈਂਸੀ ਹਾਟਲਾਈਨ (ਨੰਬਰ) ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਚੌਕੀਆਂ 24 ਘੰਟੇ ਕੰਮ ਕਰ ਰਹੀਆਂ ਹਨ ਅਤੇ ਸਾਰੇ ਦੇਸ਼ਾਂ ਦੇ ਲੋਕਾਂ ਲਈ “ਪਹਿਲਾਂ ਆਓ ਪਹਿਲਾਂ ਪਾਓ” ਦੇ ਆਧਾਰ ‘ਤੇ ਕੰਮ ਕੀਤਾ ਜਾਵੇਗਾ। ਦੂਜੇ ਪਾਸੇ ਸੰਯੁਕਤ ਰਾਸ਼ਟਰ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਹੁਣ ਤੱਕ 10 ਲੱਖ ਲੋਕ ਯੂਕਰੇਨ ਛੱਡ ਕੇ ਗੁਆਂਢੀ ਦੇਸ਼ਾਂ ਵਿੱਚ ਜਾ ਚੁੱਕੇ ਹਨ। ਲੋਕਾਂ ਵੱਲੋਂ ਇਹ ਕੂਚ ਸਿਰਫ਼ ਸੱਤ ਦਿਨਾਂ ਵਿਚਕਾਰ ਹੋਇਆ ਹੈ। ਅੱਜ ਰੂਸ ਦਾ ਯੂਕਰੇਨ ‘ਤੇ ਹਮ ਲੇ ਦਾ ਅੱਠਵਾਂ ਦਿਨ ਹੈ।

ਉੱਧਰ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਅੱਜ ਮੁੜ ਚਾਰ ਵੱਡੇ ਧਮਾਕਿਆਂ ਦੀ ਖ਼ਬਰ ਮਿਲੀ ਹੈ। ਸ਼ਹਿਰ ਦੇ ਕੇਂਦਰੀ ਇਲਾਕੇ ‘ਚ ਦੋ ਜ਼ਬਰਦਸਤ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਇੱਕ ਮੈਟਰੋ ਸਟੇਸ਼ਨ ਨੇੜੇ ਵੀ ਦੋ ਵੱਡੇ ਧਮਾਕੇ ਸੁਣੇ ਗਏ। ਸ਼ਹਿਰ ਵਿੱਚ ਹਵਾਈ ਹਮਲੇ ਦੀ ਚਿ ਤਾਵਨੀ ਵਾਲੀ ਸਾਇਰਨ ਵੱਜ ਰਹੇ ਹਨ।