International

ਖਾਰਕੀਵ ‘ਚ ਉਤਰੇ ਰੂਸੀ ਪੈਰਾਟਰੂਪਰਜ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੀ ਫੌਜ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਰੂਸੀ ਪੈਰਾਟਰੂਪਰਜ਼ ਸ਼ਹਿਰ ਨੂੰ ਕਬਜ਼ੇ ‘ਚ ਲੈਣ ਦੀ ਕੋਸ਼ਿਸ਼ ਵਿੱਚ ਖਾਰਕੀਵ ਵਿੱਚ ਉਤਰੇ ਹਨ। ਯੂਕਰੇਨੀ ਫੌਜ ਮੁਤਾਬਕ ਖਾਰਕੀਵ ਅਤੇ ਨੇੜੇ-ਤੇੜੇ ਦੇ ਇਲਾਕੇ ਵਿੱਚ ਹਵਾਈ ਹ ਮਲੇ ਦੇ ਸਾਇਰਨ ਵੱਜਣ ਦੇ ਨਾਲ ਹੀ ਹਵਾਈ ਹਮ ਲਾ ਸ਼ੁਰੂ ਹੋਇਆ। ਰੂਸੀ ਫ਼ੌਜੀਆਂ ਨੇ ਇਲਾਕੇ ਦੇ ਫੌਜੀ ਹਸਪਤਾਲ ‘ਤੇ ਹਮ ਲਾ ਕੀਤਾ ਅਤੇ ਲ ੜਾਈ ਹਾਲੇ ਵੀ ਜਾਰੀ ਹੈ।

ਦੇਸ਼ ਦੇ ਦੱਖਣੀ ਸ਼ਹਿਰ ਖੇਰਸਨ ‘ਤੇ ਕਥਿਤ ਤੌਰ ‘ਤੇ ਰੂਸੀਆਂ ਦੇ ਕਬਜ਼ੇ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਸ਼ਹਿਰ ਦੇ ਮੇਅਰ ਕੌਮੀ ਸਰਕਾਰ ਅਤੇ ਸਹਾਇਤਾ ਏਜੰਸੀਆਂ ਤੋਂ ਮਦਦ ਦੀ ਅਪੀਲ ਕਰ ਰਹੇ ਹਨ ਤਾਂ ਜੋ ਭੋਜਨ ਅਤੇ ਦਵਾਈਆਂ ਸਮੇਤ ਜ਼ਰੂਰੀ ਸਪਲਾਈ ਅਤੇ ਜ਼ਖਮੀਆਂ ਨੂੰ ਬਾਹਰ ਕੱਢਣ ਨੂੰ ਯਕੀਨੀ ਬਣਾਇਆ ਜਾ ਸਕੇ। ਸਥਾਨਕ ਕੌਂਸਲ ਦੇ ਇੱਕ ਮੈਂਬਰ ਨੇ ਦੱਸਿਆ ਕਿ 200 ਲੋਕ ਮਾ ਰੇ ਗਏ ਸਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਆਮ ਨਾਗਰਿਕ ਸਨ। ਯੂਕਰੇਨ ਦੇ ਉੱਤਰ-ਪੱਛਮ ਵਿੱਚ ਜ਼ਾਇਟੋਮਿਅਰ ਸ਼ਹਿਰ ਵਿੱਚ, ਐਮਰਜੈਂਸੀ ਕਰਮਚਾਰੀ ਇੱਕ ਮਿਜ਼ਾਈਲ ਹਮਲੇ ਨਾਲ ਪ੍ਰਭਾਵਿਤ ਰਿਹਾਇਸ਼ੀ ਇਮਾਰਤਾਂ ਵਿੱਚ ਅੱਗ ਨਾਲ ਨਜਿੱਠ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮ ਲੇ ‘ਚ ਚਾਰ ਲੋਕ ਮਾ ਰੇ ਗਏ ਸਨ।