International

ਯੂਕਰੇਨ ਵੇਚੇਗਾ “ਵਾ ਰ ਬਾਂ ਡਜ਼”

‘ਦ ਖ਼ਲਸ ਬਿਊਰੋ (ਪੁਨੀਤ ਕੌਰ) : ਯੂਕਰੇਨ ਵਿੱਚ ਸੁਰੱ ਖਿਆ ਬ ਲਾਂ ਦੀ ਵਿੱਤੀ ਮਦਦ ਦੇ ਲਈ ਵਾਰ ਬਾਂਡਜ਼ ਵੇਚੇ ਜਾਣਗੇ। ਯੂਕਰੇਨ ਦੀ ਸਰਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਾਂਡਜ਼ ਅੱਜ ਤੋਂ ਵੇਚੇ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਵਾਰ ਬਾਂਡਜ਼ ਦਾ ਮਕਸਦ ਆਪਣੀ ਫ਼ੌ ਜ ਨੂੰ ਪੈਸਾ ਦੇਣਾ ਹੈ, ਜੋ ਰੂਸ ਦੇ ਹਮ ਲਿਆਂ ਦੇ ਖ਼ਿ ਲਾਫ਼ ਆਪਣੇ ਦੇਸ਼ ਦੀ ਰੱਖਿਆ ਕਰ ਰਹੇ ਹਨ। ਯੂਕਰੇਨ ਦੇ ਵਿੱਤ ਮੰਤਰਾਲੇ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਹਰ ਸਾਲਾਨਾ ਵਾਰ ਬਾਂਡ ਦੀ ਕੀਮਤ ਇੱਕ ਹਜ਼ਾਰ ਯੂਕਰੇਨੀਅਨ ਹਰੀਵਨੀਆ ਯਾਨੀ 33.27 ਡਾਲਰ ਹੋਵੇਗੀ। ਇਸ ਬਾਂਡ ‘ਤੇ ਮਿਲਣ ਵਾਲੀ ਵਿਆਜ ਦੀ ਰਾਸ਼ੀ ਨਿ ਲਾਮੀ ਵਿੱਚ ਤੈਅ ਕੀਤੀ ਜਾਵੇਗੀ। ਵਿੱਤ ਮੰਤਰਾਲੇ ਮੁਤਾਬਕ ਬਾਂਡ ਤੋਂ ਹੋਣ ਵਾਲੀ ਕਮਾਈ ਦਾ ਇਸਤੇਮਾਲ ਦੇਸ਼ ਦੀ ਸੁਰੱਖਿਆ ਬਲਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕੀਤਾ ਜਾਵੇਗਾ।

ਉੱਧਰ ਦੂਜੇ ਪਾਸੇ ਯੂਕਰੇਨ ਉੱਤੇ ਤੇਜ਼ ਹੁੰਦੇ ਜਾ ਰਹੇ ਰੂਸੀ ਹਮ ਲਿਆਂ ਵਿਚਕਾਰ ਭਾਰਤ ਆਪਰੇ ਸ਼ਨ ਗੰਗਾ ਦੇ ਤਹਿਤ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣ ਵਿੱਚ ਜੁਟਿਆ ਹੋਇਆ ਹੈ। ਇਸ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਵਾਈ ਫ਼ੌ ਜ ਨੂੰ ਬਚਾਅ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਜਾਣਕਾਰੀ ਮੁਤਾਬਕ ਭਾਰਤੀ ਹਵਾਈ ਫ਼ੌਜ ਦੇ ਇਸ ਅਭਿਆਨ ਵਿੱਚ ਜੁੜਨ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਘੱਟ ਸਮੇਂ ਵਿੱਚ ਭਾਰਤ ਲਿਆਂਦਾ ਜਾ ਸਕੇਗਾ। ਇਸ ਦੇ ਨਾਲ ਹੀ ਮਨੁੱਖੀ ਸਹਾਇਤਾ ਪਹੁੰਚਾਉਣ ਵਿੱਚ ਵੀ ਆਸਾਨੀ ਹੋਵੇਗੀ। ਭਾਰਤੀ ਹਵਾਈ ਸੈ ਨਾ ਅੱਜ ਤੋਂ ਆਪਰੇ ਸ਼ਨ ਗੰਗਾ ਵਿੱਚ ਆਪਣੇ ਸੀ-17 ਜਹਾਜ਼ਾਂ ਨੂੰ ਸ਼ਾਮਲ ਕਰੇਗੀ। ਇਸ ਦੇ ਨਾਲ ਹੀ ਸਪਾਈਸਜੈੱਟ ਯੂਕਰੇਨ ਵਿੱਚ ਫਸੇ ਲੋਕਾਂ ਨੂੰ ਵਾਪਸ ਲਿਆਉਣ ਲਈ ਅੱਜ ਸਲੋਵਾਕੀਆ ਦੇ ਕੋਸਾਈਜ਼ ਵਿੱਚ ਆਪਣਾ ਵਿਸ਼ੇਸ਼ ਜਹਾਜ਼ ਭੇਜੇਗਾ। ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਵੀ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਭਾਰਤ ਸਰਕਾਰ ਦੇ ਵਿਸ਼ੇਸ਼ ਦੂਤ ਵਜੋਂ ਕੋਸਾਈਜ਼ ਪਹੁੰਚਣਗੇ।

ਭਾਰਤ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਯੂਕਰੇਨ ਦੀ ਰਾਜਧਾਨੀ ਕੀਵ ਛੱਡਣ ਲਈ ਕਿਹਾ ਹੈ। ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਟਵੀਟ ਕਰਕੇ ਭਾਰਤੀ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਤਰੀਕੇ ਨਾਲ ਉੱਥੋਂ ਨਿਕਲ ਜਾਣ। ਦੂਤਾਵਾਸ ਨੇ ਕਿਹਾ ਕਿ ਵਿਦਿਆਰਥੀਆਂ ਸਮੇਤ ਸਾਰੇ ਭਾਰਤੀ ਨਾਗਰਿਕਾਂ ਨੂੰ ਅੱਜ ਤੁਰੰਤ ਕੀਵ ਛੱਡਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਰੇਲਗੱਡੀਆਂ ਉਪਲੱਬਧ ਹਨ ਤਾਂ ਰੇਲਗੱਡੀਆਂ ਦੀ ਮਦਦ ਲੈਣ ਨਹੀਂ ਤਾਂ ਕੋਈ ਹੋਰ ਸਾਧਨ ਲੱਭਣ।

ਭਾਰਤ ਸਰਕਾਰ ਯੂਕਰੇਨ ਤੋਂ ਕਈ ਭਾਰਤੀ ਨਾਗਰਿਕਾਂ ਨੂੰ ਕੱਢ ਚੁੱਕੀ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਭਾਰਤੀ ਨਾਗਰਿਕ ਅਜੇ ਵੀ ਯੂਕਰੇਨ ਵਿੱਚ ਮੌਜੂਦ ਹਨ। ਹਾਲ ਹੀ ਵਿੱਚ ਜਾਰੀ ਕੀਤੀਆਂ ਸੈਟਲਾਈਟ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਰੂਸੀ ਫੌ ਜ ਦਾ 40 ਮੀਲ ਲੰਬਾ ਕਾਫ਼ਲਾ ਯੂਕਰੇਨ ਦੀ ਰਾਜਧਾਨੀ ਕੀਵ ਵੱਲ ਵੱਧ ਰਿਹਾ ਹੈ। ਤਸਵਾਰੀਂ ਜਾਰੀ ਕਰਨ ਵਾਲੀ ਸੈਟਲਾਈਟ-ਇਮੇਜਿੰਗ ਕੰਪਨੀ ਮੈਕਸਰ ਤਕਨੌਲਾਜੀਜ਼ ਮੁਤਾਬਕ ਇਸ ਕਾਫ਼ਲੇ ਵਿੱਚ “ਸੈਂਕੜੇ ਬਖਤਰਬੰਦ ਵਾਹਨ, ਟੈਂਕ, ਤੋਪਖਾਨੇ ਤੇ ਹੋਰ ਸਮਾਨ ਲੈ ਕੇ ਚਲਣ ਵਾਲੇ ਵਾਹਨ ਸ਼ਾਮਲ ਹਨ”। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰੂਸ ਰਾਜਧਾਨੀ ਕੀਵ ‘ਤੇ ਕਬਜ਼ਾ ਕਰਨ ਲਈ ਉੱਥੇ ਵੱਡੀ ਕਾਰਵਾਈ ਕਰ ਸਕਦਾ ਹੈ।