International

ਰੂਸੀ ਬੈਂਕਾਂ ‘ਤੇ ਪਿਆ ਯੁੱ ਧ ਦਾ ਅਸਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ‘ਤੇ ਹਮ ਲੇ ਤੋਂ ਬਾਅਦ ਰੂਸ ਦੇ ਬੈਂਕਾਂ ਉੱਤੇ ਯੂਰਪ ਦੇਸ਼ਾਂ ਦੀਆਂ ਪਾਬੰਦੀਆਂ ਦਾ ਅਸਰ ਹੁਣ ਦਿਖਣ ਨੂੰ ਮਿਲਿਆ ਹੈ। ਇਸ ਵਿਚਕਾਰ ਰੂਸ ਦੇ ਸੈਂਟਰਲ ਬੈਂਕ ਨੇ ਆਪਣੀ ਵਿਆਜ ਦਰ ਵਿੱਚ ਵੱਡਾ ਇਜ਼ਾਫਾ ਕੀਤਾ ਹੈ। ਰੂਸ ਦੇ ਸੈਂਟਰਲ ਬੈਂਕ ਨੇ ਵਿਆਜ ਦਰ ਨੂੰ 9.5 ਫ਼ੀਸਦੀ ਤੋਂ ਵਧਾ ਕੇ 20 ਫ਼ੀਸਦੀ ਕਰ ਦਿੱਤਾ ਹੈ। ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਦੀ ਵਜ੍ਹਾ ਕਰਕੇ ਰੂਸ ਦੀ ਮੁਦਰਾ ਰੂਬਲ ਦੇ ਡਿੱਗਦੇ ਦਾਮਾਂ ਅਤੇ ਮਹਿੰਗਾਈ ‘ਤੇ ਲਗਾਮ ਕੱਸਣ ਦੇ ਇਰਾਦੇ ਦੇ ਨਾਲ ਇਹ ਕਦਮ ਉਠਾਇਆ ਹੈ। ਵਿੱਤ ਮੰਤਰਾਲੇ ਮੁਤਾਬਕ ਮਾਸਕੋ ਨੇ ਕੰਪਨੀਆਂ ਨੂੰ ਆਪਣੀ ਵਿਦੇਸ਼ੀ ਮੁਦਰਾ ਮਾਲੀਆ (ਰਾਜਸਨ) ਦਾ 80 ਫ਼ੀਸਦੀ ਵੇਚਣ ਦਾ ਵੀ ਆਦੇਸ਼ ਦਿੱਤਾ ਹੈ।