International

ਕਿਤੇ ਰੂਸ ਆਪ ਨਾ ਡੁੱਬ ਜਾਏ !

ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਰੂਸ ਦਾ ਯੂਕਰੇਨ ‘ਤੇ ਹਮ ਲੇ ਦਾ ਅੱਜ ਪੰਜਵਾਂ ਦਿਨ ਹੈ। ਰੂਸ ਵੱਲੋਂ ਯੂਕਰੇਨ ‘ਤੇ ਹ ਮਲਾ ਕਰਨ ਦੀ ਸਾਰੇ ਮੁਲਕਾਂ ਵੱਲੋਂ ਸ ਖ਼ਤ ਸ਼ਬਦਾਂ ਵਿੱਚ ਨਿੰ ਦਾ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਰੂਸ ਦੇ ਖੁਦ ਦੇ ਕਈ ਨਾਗਰਿਕ ਆਪਣੇ ਮੁਲਕ ਦੇ ਇਸ ਕਦਮ ਤੋਂ ਬੇਹੱਦ ਨਰਾਜ਼ ਹਨ। ਵੱਖ-ਵੱਖ ਮੁਲਕਾਂ ਨੇ ਰੂਸ ਉੱਤੇ ਕਈ ਤਰ੍ਹਾਂ ਦੀ ਸਖ਼ਤ ਪਾਬੰ ਦੀਆਂ ਲਗਾਈਆਂ ਹਨ। ਰੂਸ ਖਿਲਾਫ਼ ਪੱਛਮੀ ਦੇਸ਼ਾਂ ਦੀਆਂ ਸਖ਼ਤ ਪਾਬੰ ਦੀਆਂ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕੀ ਕਰੰਸੀ ਡਾਲਰ ਦੇ ਮੁਕਾਬਲੇ ਰੂਸ ਦੀ ਕਰੰਸੀ ਰੂਬਲ ਵਿੱਚ ਕਰੀਬ 30 ਫੀਸਦੀ ਗਿਰਾਵਟ ਆਈ ਹੈ। ਯੂਰੋ ਵਿੱਚ ਇੱਕ ਫੀਸਦੀ ਦੀ ਗਿਰਾਵਟ ਆਈ ਹੈ ਅਤੇ ਤੇਲ ਦੀ ਕੀਮਤ ਵਿੱਚ ਉਛਾਲ ਹੈ।

ਰੂਸ ਵਿੱਚ ਲੋਕਾਂ ਦੀਆਂ ਬੈਂਕਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਨੂੰ ਡਰ ਹੈ ਕਿ ਬੈਂਕ ਕਾਰਡ ਕੰਮ ਕਰਨਾ ਬੰਦ ਕਰ ਦੇਣਗੇ ਜਾਂ ਫ਼ਿਰ ਕੈਸ਼ ਕੱਢਣ ਦੀ ਲਿਮਿਟ ਤੈਅ ਕਰ ਦਿੱਤੀ ਜਾਵੇਗੀ। ਯੂਰਪ ਵਿੱਚ ਰੂਸ ਦੇ ਬੈਂਕ ਕੰਮ ਕਰਨਾ ਬੰਦ ਕਰ ਚੁੱਕੇ ਹਨ। ਰੂਸ ਦੇ ਕੇਂਦਰੀ ਬੈਂਕ ਉੱਤੇ ਬੈਨ ਕਾਰਨ ਉਹ ਕਰੀਬ 630 ਅਰਬ ਡਾਲਰ ਦਾ ਵਿਦੇਸ਼ੀ ਕਰੰਸੀ ਦਾ ਭੰਡਾਰ ਵਰਤ ਨਹੀਂ ਸਕੇਗਾ ਅਤੇ ਇਸ ਦਾ ਸਿੱਧਾ ਅਸਰ ਰੂਬਲ ਉੱਤੇ ਪਵੇਗਾ। ਰੂਸ ਦੀ ਕਰੰਸੀ ਰੂਬਲ ਕਮਜ਼ੋਰ ਹੋਣ ਕਾਰਨ ਮਹਿੰਗਾਈ ਵੀ ਤੇਜ਼ੀ ਨਾਲ ਵਧੇਗੀ।

ਅਜਿਹੇ ਵਿੱਚ ਕੇਂਦਰੀ ਬੈਂਕ ਕੋਲ ਬਹੁਤ ਘੱਟ ਬਦਲ ਹੋਣਗੇ। ਇਨ੍ਹਾਂ ਵਿੱਚ ਵਿਆਜ ਦਰਾਂ ਵਿੱਚ ਵਾਧਾ ਅਤੇ ਦੇਸ਼ ਤੋਂ ਬਾਹਰ ਕਰੰਸੀ ਲੈ ਕੇ ਜਾਣ ਨੂੰ ਸੀਮਤ ਕਰਨਾ ਸ਼ਾਮਲ ਹੈ। ਦੂਜੇ ਪਾਸੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨਾਲ ਫ਼ੋਨ ਉੱਤੇ ਹੋਈ ਗੱਲਬਾਤ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਅਗਲੇ 24 ਘੰਟੇ ਯੂਕਰੇਨ ਲਈ ਕਾਫ਼ੀ ਅਹਿਮ ਹਨ। ਯੂਕਰੇਨ ਦੀ ਫ਼ੌ ਜ ਨੇ ਐਤਵਾਰ ਨੂੰ ਰੂਸ ਦੀ ਫ਼ੌ ਜ ਦੇ ਨਾਲ ਹੋਈ ਲੜਾ ਈ ਨੂੰ ਲੈ ਕੇ ਅਪਡੇਟ ਦਿੱਤੀ ਹੈ। ਫ਼ੇਸਬੁੱਕ ਪੇਜ ‘ਤੇ ਯੂਕਰੇਨ ਦੇ ਸੁਰੱ ਖਿਆ ਬਲ ਦੇ ਜਨਰਲ ਸਟਾਫ਼ ਨੇ ਐਤਵਾਰ ਨੂੰ ਇੱਕ ਮੁਸ਼ ਕਿਲ ਦਿਨ ਕਰਾ ਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਬੇਹੱਦ ਕਠਿਨ ਦਿਨ ਸੀ। ਰੂਸ ਦੇ ਫ਼ੌ ਜੀ ਲਗਭਗ ਹਰ ਦਿਸ਼ਾ ਤੋਂ ਹ ਮਲਾ ਕਰ ਰਹੇ ਹਨ। ਉਹ ਹਰ ਪਾਸੇ ਗੋ ਲਾ ਬਾ ਰੂਦ ਵਰਸਾ ਰਹੇ ਹਨ। ਤਾਜ਼ਾ ਰਿਪੋਰਟ ਮੁਤਾਬਕ ਰੂਸੀ ਫੌ ਜਾਂ ਨੇ ਦੱਖਣੀ ਬੰਦਰਗਾਹ ਬਾਰਦੀਅਨਸਕ ‘ਤੇ ਕਬ ਜ਼ਾ ਕਰ ਲਿਆ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਪੂਰਬੀ ਯੂਕਰੇਨ ਦੇ ਖਾਰਕੀਵ ਸ਼ਹਿਰ ਦੇ ਖੇਤਰੀ ਪ੍ਰਸ਼ਾਸਨਿਕ ਮੁਖੀ ਨੇ ਦੱਸਿਆ ਕਿ ਸਥਾਨਕ ਫ਼ੌ ਜਾਂ ਨੇ ਰੂਸ ਦੇ ਫ਼ੌ ਜੀਆਂ ਦੇ ਖਿ ਲਾਫ਼ ਸੜਕਾਂ ‘ਤੇ ਜੰ ਗ ਲੜ ਨ ਤੋਂ ਬਾਅਦ ਸ਼ਹਿਰ ‘ਤੇ ਫਿਰ ਤੋਂ ਪੂਰੀ ਤਰ੍ਹਾਂ ਕੰਟਰੋਲ ਵਾਪਿਸ ਲੈ ਲਿਆ। ਯੂਕਰੇਨ ਦੀ ਉਪ ਰੱਖਿਆ ਮੰਤਰੀ ਨੇ ਹੁਣ ਤੱਕ ਯੁੱ ਧ ਵਿੱਚ ਮਾ ਰੇ ਗਏ ਲੋਕਾਂ ਅਤੇ ਨੁਕ ਸਾਨ ਦਾ ਇੱਕ ਅਨੁਮਾਨਿਤ ਅੰਕੜਾ ਜਾਰੀ ਕੀਤਾ ਹੈ। ਯੂਕਰੇਨ ਵੱਲੋਂ ਅਨੁਮਾਨਿਤ ਅੰਕੜੇ ਮੁਤਾਬਕ ਰੂਸੀ ਫ਼ੌ ਜ ਦੇ 4300 ਫ਼ੌ ਜੀਆਂ ਦੀ ਯੁੱ ਧ ਵਿੱਚ ਮੌ ਤ ਹੋ ਗਈ ਹੈ।