‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :_ ਰੂਸ ਵੱਲੋਂ ਯੂਕਰੇਨ ‘ਤੇ ਹਮ ਲਾ ਕਰਨ ਤੋਂ ਬਾਅਦ ਯੂਕਰੇਨ ਵਿੱਚ ਹਾਲਾਤ ਬੇਸ਼ੱਕ ਭਿਆ ਨਕ ਅਤੇ ਦਰ ਦਮਈ ਬਣ ਹੋਏ ਹਨ ਪਰ ਯੂਕਰੇਨ ਦੇ ਆਮ ਨਾਗਰਿਕ ਵੀ ਹੁਣ ਜੰਗ ਵਿੱਚ ਕੁੱਦ ਚੁੱਕੇ ਹਨ। ਯੂਕਰੇਨ ਦੇ ਲੋਕਾਂ ਨੇ ਖ਼ਾਲੀ ਹੱਥਾਂ ਦੇ ਨਾਲ ਇੱਕ ਰੂਸੀ ਟੈਂਕ ਨੂੰ ਵਾਪਸ ਮੋੜ ਦਿੱਤਾ। ਦਰਅਸਲ, ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਯੂਕਰੇਨ ਦੇ ਲੋਕ ਆਪਣੇ ‘ਤੇ ਚੜ੍ਹੇ ਆ ਰਹੇ ਰੂਸੀ ਟੈਂਕ ਵੱਲ ਵਧਣਾ ਸ਼ੁਰੂ ਕਰ ਦਿੰਦੇ ਹਨ। ਲੋਕਾਂ ਦੇ ਇਕੱਠ ਤੋਂ ਟੈਂਕ ਪਿੱਛੇ ਵੱਲ ਜਾਣ ਲੱਗਦਾ ਹੈ। ਯੂਕਰੇਨ ਦੇ ਲੋਕ ਸ਼ਾਂਤੀ ਨਾਲ ਅੱਗੇ ਵਧਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਕੋਈ ਵੀ ਵਿਅਕਤੀ ਹਥਿ ਆਰਬੰਦ ਨਜ਼ਰ ਨਹੀਂ ਆ ਰਿਹਾ। ਇਹ ਵੀਡੀਓ ਚਰਨੀਹਿਊ ਇਲਾਕੇ ਵਿੱਚ ਪੈਂਦੇ ਕੋਰੀਓਕੀਵਾਕਾ ਦਾ ਦੱਸਿਆ ਜਾ ਰਿਹਾ ਹੈ।
ਦੂਜੇ ਪਾਸੇ ਯੂਕਰੇਨ ਦੀ ਫ਼ੌਜ ਨੇ ਆਮ ਨਾਗਰਿਕਾਂ ਨੂੰ ਰੂਸੀ ਫ਼ੌਜ ਦਾ ਸਾਹਮਣਾ ਕਰਨ ਲਈ ਇੱਕ ਰਣਨੀਤੀ ਦੱਸੀ ਹੈ। ਯੂਕਰੇਨ ਦੀ ਫ਼ੌਜ ਨੇ ਸਾਧਾਰਨ ਨਾਗਰਿਕਾਂ ਲਈ ਹਦਾਇਤਾਂ ਜਾਰੀ ਕਰਦਿਆਂ ਰੂਸੀ ਹਮਲੇ ਦਾ ਨਾਗਰਿਕੀ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ” ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਕੋਲ ਹਥਿਆਰ ਜਾਂ ਅਸਲ੍ਹਾ ਹੈ, ਲੜਾਈ ਦੇ ਸਾਰੇ ਸੰਭਵ ਸਾਧਨ ਵਰਤੋ।”
ਫ਼ੌਜ ਨੇ ਲੋਕਾਂ ਨੂੰ ਕਿਹਾ ਕਿ ਸੜਕਾਂ ਤੋਂ ਸਾਈਨ ਬੋਰਡ ਹਟਾਅ ਦਿਓ, ਰਾਹ ਰੋਕਣ ਲਈ ਦਰੱਖਤ ਵੱਢ ਕੇ ਸੁੱਟੋ, ਘਰ ਵਿੱਚ ਬਣਾਏ ਹਥਿਆਰ ਵਰਤੋ ਤੇ ਰਾਤ ਜਾਂ ਘੁਸਮੁਸੇ ਵਿੱਚ ਜ਼ਿਆਦਾ ਸਰਗਰਮ ਰਹੋ। ਰੂਸ ਵੱਲੋਂ ਅੱਜ ਮੁੜ ਗੈਸ ਪਾਈਪਲਾਈਨ ਉੱਤੇ ਕੀਤੇ ਹਮਲੇ ਤੋਂ ਬਾਅਦ ਤਣਾਅ ਹੋਰ ਵੱਧ ਗਿਆ ਹੈ ਅਤੇ ਇਲਾਕੇ ਵਿੱਚ ਜ਼ਹਿਰੀਲਾ ਧੂੰਆਂ ਫੈਲ ਗਿਆ ਹੈ। ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਲਈਆਂ ਹਨ।