Punjab

ਰਾਮ ਰਹੀਮ ਦੀ ਮੁੱਕੀ ਫਰਲੋ, ਮੁੜ ਜਾਊ ਜੇਲ੍ਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਲਾ ਤਕਾਰੀ ਅਤੇ ਕਾ ਤਲ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਅੱਜ 21 ਦਿਨਾਂ ਦੀ ਫਰਲੋ ਖ਼ਤਮ ਹੋ ਗਈ ਹੈ। ਰਾਮ ਰਹੀਮ ਕਿਸੇ ਵੀ ਸਮੇਂ ਮੁੜ ਜੇਲ੍ਹ ਵਿੱਚ ਜਾ ਸਕਦੇ ਹਨ। ਉਨ੍ਹਾਂ ਨੂੰ ਸਖ਼ਤ ਸੁਰੱਖਿਆ ਹੇਠ ਜੇਲ੍ਹ ਲਿਜਾਇਆ ਜਾਵੇਗਾ। ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦੇ ਨਾਲ ਜ਼ੈੱਡ ਪਲੱਸ ਸਿਕਿਓਰਿਟੀ ਵੀ ਦਿੱਤੀ ਗਈ ਸੀ। ਰਾਮ ਰਹੀਮ ਨੂੰ ਜ਼ੈੱਡ ਪਲੱਸ ਸੁਰੱਖਿਆ ਦੇਣ ‘ਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਤਿੱਖੀ ਆਲੋਚਨਾ ਵੀ ਕੀਤੀ ਸੀ। ਰਾਮ ਰਹੀਮ ਨੂੰ ਸੱਤ ਫਰਵਰੀ ਨੂੰ 21 ਦਿਨਾਂ ਦੀ ਪੈਰੋਲ ਮਿਲੀ ਸੀ।

ਰਾਮ ਰਹੀਮ ਨੂੰ ਪੈਰੋਲ ਦੇਣ ਸਮੇਂ ਨਿਯਮ ਵੀ ਤੈਅ ਕੀਤੇ ਗਏ ਸਨ। ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦੌਰਾਨ ਗੁਰੂਗ੍ਰਾਮ ਨਿੱਜੀ ਫਾਰਮ ਹਾਊਸ ਵਿੱਚ ਰਹਿਣ ਲਈ ਕਿਹਾ ਗਿਆ ਸੀ। ਇਸ ਦੌਰਾਨ ਉਹਨਾਂ ਨੂੰ ਪੁਲਿਸ ਸੁਰੱਖਿਆ ਵਿੱਚ ਰੱਖਿਆ ਗਿਆ। ਕੋਈ ਭੀੜ ਇਕੱਠੀ ਨਾ ਕਰਨ ਅਤੇ ਕੋਈ ਸਤਿਸੰਗ ਨਾ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਗੁਰੂਗ੍ਰਾਮ ਛੱਡਣ ਲਈ ਉਨ੍ਹਾਂ ਨੂੰ ਗੁਰੂਗ੍ਰਾਮ ਡੀਐੱਮ ਤੋਂ ਆਗਿਆ ਲੈਣ ਲਈ ਕਿਹਾ ਗਿਆ ਸੀ। ਹਰ ਹਫ਼ਤੇ ਥਾਣੇ ਵਿੱਚ ਹਾਜ਼ਰੀ ਲਗਾਉਣ ਲਈ ਕਿਹਾ ਗਿਆ ਸੀ।

ਡੇਰਾ ਮੁਖੀ ਨੂੰ ਫਰਲੋ ਦਿੱਤੇ ਜਾਣ ‘ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਬੇਟੇ ਅੰਸ਼ੂਲ ਛਤਰਪਤੀ ਨੇ ਇਤਰਾਜ਼ ਜ਼ਾਹਿਰ ਕੀਤਾ ਸੀ। ਅੰਸ਼ੁਲ ਛਤਰਪਤੀ ਨੇ ਕਿਹਾ ਸੀ ਕਿ ਜਿਸ ਮੌਕੇ ਫਰਲੋ ਦਿੱਤੀ ਗਈ ਹੈ, ਉਹ ਵੋਟ ਬੈਂਕ ਅਤੇ ਗੰਦੀ ਰਾਜਨੀਤੀ ਦਾ ਨਤੀਜਾ ਹੈ।