India

ਦਿੱਲੀ ਸਰਕਾਰ ਨੇ ਬਾਗਾਂ ਖੁੱਲ੍ਹੀਆਂ ਛੱਡੀਆਂ

‘ਦ ਖ਼ਾਲਸ ਬਿਊਰੋ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਰੋ ਨਾ ਦੀ ਤੀਜੀ ਲਹਿਰ ਦਾ ਪ੍ਰਭਾਵ ਮੱਠਾ ਪੈਣ ਤੋਂ ਬਾਅਦ ਪਾਬੰਦੀਆਂ ਹਟਾ ਦਿੱਤੀਆਂ ਹਨ। ਦਿੱਲੀ ਸਰਕਾਰ ਦਾ ਦਾਅਵਾ ਹੈ ਕਿ ਸਥਿਤੀ ਆਮ ਵਰਗੀ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਕੌਮੀ ਰਾਜਧਾਨੀ ਦੇ ਸਕੂਲ ਆਮ ਵਾਂਗ ਖੁੱਲ੍ਹ ਜਾਣਗੇ ਜਦਕਿ ਮਾਸਕ ਲਗਾਉਣ ‘ਤੇ ਪਾਬੰਦੀ ਰਹੇਗੀ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਪਾਬੰਦੀਆਂ ਪਹਿਲਾਂ ਹੀ ਹਟਾ ਲਈਆਂ ਗਈਆਂ ਸਨ ਅਤੇ ਦੋ ਹਫ਼ਤੇ ਪਹਿਲਾਂ ਸਕੂਲ ਖੋਲ੍ਹ ਦਿੱਤੇ ਗਏ ਸਨ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਸਥਿਤੀ ਉੱਤੇ ਪੂਰੀ ਤਰ੍ਹਾਂ ਨਜ਼ਰ ਰੱਖੇਗੀ। ਉਨ੍ਹਾਂ ਨੇ ਲੋਕਾਂ ਨੂੰ ਵੀ ਕਿਹਾ ਕਿ ਉਹ ਆਪਣੇ ਨਿੱਤ ਦੀ ਰੁਟੀਨ ਵਿੱਚ ਹਾਲ ਦੀ ਘੜੀ ਸੰਜਮ ਵਰਤਣ। ਦਿੱਲੀ ਸਰਕਾਰ ਨੇ ਮਾਸਕ ਪਹਿਨਣ ਤੋਂ ਪਾਬੰਦੀ ਨਹੀਂ ਹਟਾਈ ਹੈ ਅਤੇ ਮਾਸਕ ਨਾ ਪਾਉਣ ਵਾਲਿਆਂ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ। ਦੱਸ ਦੇਈਏ ਕਿ ਕਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਨੇ ਦਿੱਲੀ ਸਮੇਤ ਮੁਲਕ ਭਰ ਵਿੱਚ ਵੱਡੀ ਗਿਣਤੀ ਜਾ ਨਾਂ ਨਿਗਲ ਲਈਆਂ ਸਨ। ਤੀਜੀ ਲਹਿਰ ਨੂੰ ਸ਼ੁਰੂ ਵਿੱਚ ਹੀ ਰੋਕ ਲਿਆ ਗਿਆ ਜਿਸ ਕਰਕੇ ਇਸ ਵਾਰ ਹੋਰ ਜਾਨੀ ਨੁਕ ਸਾਨ ਤੋਂ ਬਚਾਅ ਰਿਹਾ ਹੈ।