International

ਰੂਸ ਦੀ ਪਿੱਠ ‘ਤੇ ਆਇਆ ਇਹ ਦੇਸ਼

ਦ ਖ਼ਾਲਸ ਬਿਊਰੋ : ਯੂਕਰੇਨ ‘ਚ ਰੂਸ ਦੀ ਫ਼ੌ ਜੀ ਕਾਰਵਾਈ ਨੂੰ ਚੀਨ ਨੇ ਹ ਮਲਾ ਮੰਨਣ ਤੋਂ ਇਨ ਕਾਰ ਕਰ ਦਿੱਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਸੰਕਟ ਕਈ ਤੱਥਾਂ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਯੂਕਰੇਨ ਦਾ ਮੁੱਦਾ ਕਾਫ਼ੀ ਜਟਿਲ ਹੈ ਅਤੇ ਇਸਦਾ ਇਤਿਹਾਸਕ ਪਿਛੋਕੜ ਹੈ। ਚੀਨ ਨੇ ਕਿਹਾ ਕਿ ਉਹ ਯੂਕਰੇਨ ਦੀਆਂ ਘਟਨਾਵਾਂ ‘ਤੇ ਨਜ਼ਰ ਰੱਖ ਰਿਹਾ ਹੈ।

ਉੱਧਰ ਦੂਜੇ ਪਾਸੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਬ੍ਰਿਟੇਨ ਦੇ ਸਮਰਥਨ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਮਦਦ ਕਿਸ ਤਰ੍ਹਾਂ ਦੀ ਹੋਵੇਗੀ। ਉਨ੍ਹਾਂ ਨੇ ਕਿਹਾਕਿ ਸਹਿਯੋਗੀ ਦੇਸ਼ਾਂ ਦੇ ਨਾਲ ਮਿਲ ਕੇ ਰੂਸ ‘ਤੇ ਆਰਥਿਕ ਪਾਬੰ ਦੀਆਂ ਲਗਾਈਆਂ ਜਾਣਗੀਆਂ। ਜੌਨਸਨ ਨੇ ਕਿਹਾ ਕਿ ਯੂਰੋਪ ਦੇ ਸਾਰੇ ਦੇਸ਼ਾਂ ਨੂੰ ਮਿਲ ਕੇ ਤੇਲ ਅਤੇ ਗੈਸ ‘ਤੇ ਨਿਰਭਰਤਾ ਖਤਮ ਕਰਨੀ ਚਾਹੀਦੀ ਹੈ, ਜਿਸ ਦੇ ਕਰਕੇ ਪੁਤਿਨ ਨੂੰ ਯੂਰੋਪ ‘ਤੇ ਪਕੜ ਮਿਲੀ ਹੋਈ ਹੈ।

ਜੌਨਸਨ ਨੇ ਕਿਹਾ ਕਿ ਜਿਸ ਚੀਜ਼ ਦਾ ਡ ਰ ਸੀ, ਉਹੀ ਹੋਇਆ। ਨਿਰ ਦੋਸ਼ ਜਨਤਾ ‘ਤੇ ਬੰ ਬ ਵਰਸਾਏ ਜਾ ਰਹੇ ਹਨ। ਜ਼ਮੀਨ, ਹਵਾ ਅਤੇ ਸਮੁੰਦਰ ਤੋਂ ਲਗਾਤਾਰ ਹਮਲੇ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਯੂਰੋਪ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਹੈ ਜਿੱਥੇ ਕਈ ਸਾਲਾਂ ਤੋਂ ਲੋਕਤੰਤਰ ਅਤੇ ਸੁਤੰਤਰਤਾ ਹੈ।

ਉੱਧਰ ਯੂਕਰੇਨ ‘ਚ ਭਾਰਤੀ ਦੂਤਾਵਾਸ ਵੱਲੋਂ ਭਾਰਤੀ ਨਾਗਰਿਕਾਂ ਲਈ ਸੁਰੱਖਿਆ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਿਦਾਇਤਾਂ ਵਿੱਚ ਯੂਕਰੇਨ ‘ਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਆਪਣੇ-ਆਪਣੇ ਟਿਕਾਣਿਆਂ ‘ਤੇ ਸੁਰੱਖਿਅਤ ਬਣੇ ਰਹਿਣ ਲਈ ਕਿਹਾ ਗਿਆ ਹੈ। ਯੂਕਰੇਨ ਦੀ ਰਾਜਧਾਨੀ ਕੀਵ ਵੱਲ ਆ ਰਹੇ ਨਾਗਰਿਕਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਸ ਇਸ ਪਾਸੇ ਨਾ ਆਉਣ ਅਤੇ ਫਿਲਹਾਲ ਲਈ ਆਪਣੇ ਪੁਰਾਣੇ ਟਿਕਾਣੇ ‘ਤੇ, ਖਾਸ ਕਰਕੇ ਪੱਛਮੀ ਦੇਸ਼ਾਂ ਦੀਆਂ ਸਰਹੱਦਾਂ ਨੇੜਲੇ ਸੁਰੱਖਿਅਤ ਸਥਾਨਾਂ ‘ਤੇ ਵਾਪਸ ਪਰਤ ਜਾਣ।