International

ਯੂਕਰੇਨ ਦੀ ਜਨਤਾ ਖੁਦ ਲੜੇਗੀ ਜੰ ਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਸਰਕਾਰ ਨੇ ਆਮ ਲੋਕਾਂ ਨੂੰ ਵੀ ਜੰਗ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਯੂਕਰੇਨ ਦੇ ਰੱਖਿਆ ਮੰਤਰੀ ਓਲੇਕਸੀ ਰੇਜ਼ਨੀਕੋਵ ਨੇ ਲੋਕਾਂ ਵਿੱਚ ਇਹ ਐਲਾਨ ਕੀਤਾ ਹੈ ਕਿ ਕੋਈ ਵੀ ਵਿਅਕਤੀ ਜੋ ਹਥਿਆਰ ਰੱਖਣ ਲਈ ਤਿਆਰ ਅਤੇ ਸਮਰੱਥ ਹੈ, ਉਹ ਖੇਤਰੀ ਰੱਖਿਆ ਬਲਾਂ ਵਿੱਚ ਸ਼ਾਮਲ ਹੋ ਸਕਦਾ ਹੈ। ਯੂਕਰੇਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਯੂਕਰੇਨ ਹਰ ਉਸ ਨਾਗਰਿਕ ਨੂੰ ਹਥਿ ਆਰ ਦੇਣਗੇ ਜੋ ਆਪਣੇ ਦੇਸ਼ ਦੀ ਰੱਖਿਆ ਕਰ ਸਕਦਾ ਹੈ। ਰੂਸ ਵੱਲੋਂ ਅੱਜ ਸਵੇਰੇ ਯੂਕਰੇਨ ‘ਤੇ ਫ਼ੌਜੀ ਹਮਲਾ ਕੀਤਾ ਗਿਆ ਹੈ। ਇਸ ਹਮਲੇ ਦੀ ਵੱਖ-ਵੱਖ ਦੇਸ਼ਾਂ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਕਈ ਮੁਲਕਾਂ ਵੱਲੋਂ ਰੂਸ ਦੇ ਖਿਲਾਫ਼ ਪਾਬੰਦੀਆਂ ਲਗਾਉਣ ਦਾ ਐਲਾਨ ਵੀ ਕੀਤਾ ਜਾ ਚੁੱਕਿਆ ਹੈ। ਇਸ ਹਮਲੇ ਕਾਰਨ ਯੂਕਰੇਨ ਦੇ ਸੱਤ ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਨਾਗਰਿਕ ਲਾਪਤਾ ਹਨ। ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਵੀ ਕਿਹਾ ਕਿ ਹੁਣ ਕਾਰਵਾਈ ਦਾ ਸਮਾਂ ਆ ਗਿਆ ਹੈ। ਯੂਕਰੇਨ ਆਪਣਾ ਬਚਾਅ ਕਰੇਗਾ ਅਤੇ ਜਿੱਤੇਗਾ। ਦੁਨੀਆ ਪੁਤਿਨ ਨੂੰ ਬਿਲਕੁਲ ਰੋਕ ਸਕਦੀ ਹੈ। ਕੁਲੇਬਾ ਨੇ ਦੁਨੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰੂਸ ਦੇ ਖ਼ਿਲਾਫ਼ ਤੁਰੰਕ ਕਾਰਵਾਈ ਕਰੇ।

Comments are closed.