‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦੋਹਰੇ ਸੰਵਿਧਾਨ ਮਾਮ ਲੇ ਵਿੱਚ ਬਲਵੰਤ ਸਿੰਘ ਖੇੜਾ ਵੱਲੋਂ ਪਾਏ ਗਏ ਕੇ ਸ ਵਿੱਚ ਜ਼ਿਲ੍ਹਾ ਸ਼ੈਸ਼ਨ ਕੋਰਟ ਵਿੱਚ ਪੇ ਸ਼ ਹੋਏ। ਇਸੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੂੰ ਅਦਾਲਤ ਨੇ ਰਾਹਤ ਦਿੰਦਿਆ ਉਨ੍ਹਾਂ ਨੂੰ ਜ਼ ਮਾਨਤ ਦੇ ਦਿੱਤੀ ਹੈ ਅਤੇ ਸੁਣਵਾਈ ਵੇਲੇ ਹਾਜ਼ਰ ਨਾ ਰਹਿਣ ਤੋਂ ਛੂਟ ਵੀ ਦੇ ਦਿੱਤੀ ਹੈ। ਹਾਲਾਂਕਿ ਇਸ ਮਾ ਮਲੇ ਦੀ ਸੁਣਵਾਈ ਹੋਵੇਗੀ ਅਤੇ ਨਾਲ ਹੀ ਇਸ ਕੇਸ ਦੀ ਅਗਲੀ ਤਰੀਕ ਦਾ ਐਲਾਨ ਵੀ ਕੱਲ੍ਹ ਹੀ ਕੀਤਾ ਜਾਵੇਗਾ।