India

ਯੂਪੀ ਵਿੱਚ ਚੌਥੇ ਪੜਾਅ ਦੀ ਵੋਟਿੰਗ ਖ਼ਤਮ, ਸ਼ਾਮ 5 ਵਜੇ ਤੱਕ 57.45 ਪ੍ਰਤੀਸ਼ਤ ਮਤਦਾਨ

ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਦੌਰਾਨ ਉੱਤਰ ਪ੍ਰਦੇਸ਼ ਵਿੱਚ ਵੋਟਿੰਗ ਖ਼ਤਮ ਹੋ ਗਈ ਹੈ। ਨੌਂ ਜ਼ਿਲ੍ਹਿਆਂ ਦੀਆਂ 59 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਇਹਨਾਂ ਚੋਣਾਂ ਤੋਂ  ਬਾਅਦ   624 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਈਵੀਐਮ ਵਿੱਚ ਬੰਦ ਹੋ ਗਿਆ।ਸਵੇਰੇ 8 ਵੱਜੇ ਸ਼ੁਰੂ ਹੋਈ ਵੋਟਿੰਗ ਦੇ ਪਹਿਲੇ ਘੰਟੇ 9.10 ਪ੍ਰਤੀਸ਼ਤ ਲੋਕਾਂ ਨੇ ਮਤਦਾਨ ਕੀਤਾ ਪਰ ਦਿਨ ਚੜ੍ਹਨ ਦੇ ਨਾਲ-ਨਾਲ ਵੋਟਿੰਗ ਵਿੱਚ ਤੇਜ਼ੀ ਆਉਣ ਲਗੀ। ਦੁੱਪਹਿਰ 1 ਵਜੇ ਤੱਕ ਇਹ ਆਂਕੜਾ 37.45 ਸੀ ਤੇ ਸ਼ਾਮ 5 ਵਜੇ ਤੱਕ 57.45 ਪ੍ਰਤੀਸ਼ਤ ਹੋ ਗਿਆ ।

ਜਿਵੇਂ ਕਿ ਪਹਿਲੇ ਪੜਾਅ ਤੋਂ ਦੇਖਣ ਨੂੰ ਮਿਲ ਰਿਹਾ ਸੀ ਕਿ ਕਈ ਲੋਕਾਂ ਦੇ ਨਾਮ ਸੂਚੀ ਤੋਂ ਗ਼ਾਇਬ ਹਨ ਤੇ ਇਥੇ ਵੀ ਕਈ ਜਗਾ ਇਸ ਤਰਾਂ ਦੀਆਂ ਖ਼ਬਰਾਂ ਆਈਆਂ।ਕੁੱਝ ਜਗਾ ਤੇ ਗੜਬੜ ਹੋਣ ਦੀ ਗੱਲ ਵੀ ਦੇਖਣ ਨੂੰ ਮਿਲੀ। ਸ਼ਾਂਤੀਪੂਰਣ ਚੋਣਾਂ ਕਰਾਉਣ ਲਈ ਪ੍ਰਸ਼ਾਸਨ ਨੇ ਪੁਖਤਾ ਸੁਰੱਖਿਆ ਕੀਤੇ ਸਨ ਤਾਂ ਜੋ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ।ਇਸ ਦੌਰਾਨ ਚੋਣ ਕਮਿਸ਼ਨ ਦੀ ਪਹਿਲ ‘ਤੇ ਆਮ ਲੋਕਾਂ ਨੂੰ ਜ਼ੀਰੋ ਕਾਰਬਨ ​​ਉਤਪਾਦਨ ਪ੍ਰਤੀ ਜਾਗਰੂਕ  ਕਰਨ ਲਈ ਲਖਨਊ ਵਿੱਚ ਇੱਕ ਕੇਂਦਰ ਨੂੰ ਗਰੀਨ ਬੂਥ ਦੇ ਰੂਪ ਵਿੱਚ ਸਜਾਇਆ ਗਿਆ ਸੀ।