‘ਦ ਖ਼ਾਲਸ ਬਿਊਰੋ :ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਅਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਤੋਂ ਅੰਡਰਵਰਲਡ ਗੈਂਗਸਟਰ ਦਾਊਦ ਇਬਰਾਹਿਮ ਨਾਲ ਕਥਿਤ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨਵਾਬ ਮਲਿਕ ਨੂੰ ਈਡੀ ਨੇ ਦਾਊਦ ਇਬਰਾਹਿਮ ਨਾਲ ਕਥਿਤ ਸਬੰਧਾਂ ਵਾਲੀ ਜਾਇਦਾਦ ਦੇ ਸਬੰਧ ਵਿੱਚ ਪੁੱਛਗਿੱਛ ਲਈ ਸੰਮਨ ਕੀਤਾ ਸੀ ਤੇ ਈਡੀ ਦੀ ਟੀਮ ਅੱਜ ਸਵੇਰੇ ਮਲਿਕ ਦੇ ਘਰ ਪਹੁੰਚੀ ਅਤੇ ਉਸਨੂੰ ਆਪਣੇ ਹੈੱਡਕੁਆਰਟਰ ਲੈ ਗਈ।