‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਦੇ ਸਾਬਕਾ ਰਾਸ਼ਟਰਪਤੀ ਅਤੇ ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਉਪ-ਚੇਅਰਮੈਨ ਦਿਮਿਤਰੀ ਮੇਦਵੇਦੇਵ ਨੇ ਜਰਮਨੀ ਦੇ ਫੈਸਲੇ ਦਾ ਜਵਾਬ ਦਿੱਤਾ ਹੈ। ਦਰਅਸਲ, ਮੰਗਲਵਾਰ ਨੂੰ ਯੂਕਰੇਨ ਨੂੰ ਲੈ ਕੇ ਰੂਸ ‘ਤੇ ਉਠਾਏ ਗਏ ਕਦਮ ਤੋਂ ਬਾਅਦ ਜਰਮਨੀ ਨੇ ਰੂਸ ਦੇ ਨਾਲ ਕੁਦਰਤੀ ਗੈਸ ਪ੍ਰੋਜੈਕਟ ਨਾਰਥ ਸਟ੍ਰੀਮ 2 ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ‘ਤੇ ਟਿੱਪਣੀ ਕਰਦਿਆਂ ਮੇਦਵੇਦੇਵ ਨੇ ਟਵੀਟ ਕਰਕੇ ਲਿਖਿਆ ਕਿ ਜਰਮਨ ਚਾਂਸਲ ਓਲਾਫ਼ ਸ਼ਲਟਸ ਨੇ ਇਸ ਯੋਜਨਾ ਨੂੰ ਪੂਰਾ ਕਰਨ ਦੀ ਪ੍ਰਕਿਰਿਆ ‘ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਯੂਰੋਪ ਦੇ ਲੋਕਾਂ ਨੂੰ ਕੁਦਰਤੀ ਗੈਸ ਦੇ ਲਈ ਵੱਡੀ ਕੀਮਤ ਚੁਕਾਉਣੀ ਪਵੇਗੀ।
ਯੂਕਰੇਨ ਸੰ ਕਟ ਨੂੰ ਲੈ ਕੇ ਰੂਸ ਦੇ ਖ਼ਿਲਾਫ਼ ਕਦਮ ਉਠਾਉਂਦਿਆਂ ਜਰਮਨੀ ਨੇ ਨਾਰਥ ਸ੍ਰਟੀਮ 2 ਗੈਸ ਪਾਈਪਲਾਈਨ ਨੂੰ ਸ਼ੁਰੂ ਕਰਨ ਦੀ ਪ੍ਰਕਿਰਿਆ ਰੋਕ ਦਿੱਤੀ ਸੀ। ਜਰਮਨੀ ਦੇ ਚਾਂਸਲਰ ਓਲਫ਼ ਸ਼ਲਟਸ ਨੇ ਬਰਲਿਨ ਵਿੱਚ ਕਿਹਾ ਸੀ ਕਿ ਯੂਕਰੇਨ ਵਿੱਚ ਰੂਸ ਨੇ ਜੋ ਕਦਮ ਉਠਾਏ ਹਨ, ਉਸਦੇ ਜਵਾਬ ਵਿੱਚ ਉਨ੍ਹਾਂ ਦੀ ਸਰਕਾਰ ਇਹ ਕਾਰਵਾਈ ਕਰ ਹੀ ਹੈ। ਜਰਮਨੀ ‘ਤੇ ਅਮਰੀਕਾ ਅਤੇ ਹੋਰ ਯੂਰੋਪੀਅਨ ਦੇਸ਼ ਇਸ ਪਾਈਪਲਾਈਨ ਯੋਜਨਾ ‘ਤੇ ਰੋਕ ਲਗਾਉਣ ਦੇ ਲਈ ਦਬਾਅ ਪਾ ਰਹੇ ਹਨ।
ਸ਼ਲਟਸ ਨੇ ਕਿਹਾ ਕਿ ਤਾਜ਼ਾ ਘਟ ਨਾਕ੍ਰਮ ਨੂੰ ਦੇਖਦਿਆਂ ਇਸ ਪਾਈਪਲਾਈ ਨੂੰ ਪ੍ਰਮਾਣਿਤ ਕਰਨ ਦੀ ਪ੍ਰਕਿਰਿਆ ਦਾ ਫਿਰ ਤੋਂ ਮੁਲਾਂਕਣ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਹ ਪਾਈਪਲਾਈਨ ਹਾਲੇ ਸ਼ੁਰੂ ਨਹੀਂ ਹੋਈ ਹੈ। ਜਰਮਨੀ ਆਪਣੀ ਊਰਜਾ ਜ਼ਰੂਰਤਾਂ ਦਾ ਕਰੀਬ ਇੱਕ ਚੌਥਾਈ ਹਿੱਸਾ ਕੁਦਰਤੀ ਗੈਸਾਂ ਤੋਂ ਪੂਰਾ ਕਰਦਾ ਹੈ। ਜਰਮਨੀ ਵਿੱਚ ਇਸਤੇਮਾਲ ਹੋ ਰਹੀ ਕੁਦਰਤੀ ਗੈਸ ਦਾ ਅੱਧਾ ਹਿੱਸਾ ਰੂਸ ਵਿੱਚ ਜਾਂਦਾ ਹੈ।