‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ-ਯੂਕਰੇਨ ਦਾ ਵੱਧ ਰਿਹਾ ਤ ਣਾਅ ਬਾਕੀ ਮੁਲਕਾਂ ਲਈ ਚਿੰਤਾ ਦਾ ਸਬੱਬ ਬਣ ਰਿਹਾ ਹੈ। ਰੂਸ ਵੱਲੋਂ ਯੂਕਰੇਨ ‘ਤੇ ਹਮ ਲਾ ਕਰਨ ਦੀਆਂ ਕਨਸੋਆਂ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵੱਲੋਂ ਯੂਕਰੇਨ ਦੇ ਨਾਲ ਹਮਦਰਦੀ ਦਿਖਾਈ ਜਾ ਰਹੀ ਹੈ। ਹਾਲ ਦੇ ਹਫਤਿਆਂ ਵਿੱਚ ਹੀ ਯੂਕਰੇਨ ਨੂੰ ਨਾਟੋ ਦੇਸ਼ਾਂ ਤੋਂ ਹਥਿ ਆਰਾਂ ਅਤੇ ਫੌਜੀ ਸਮੱਗਰੀ ਦੀ ਸਹਾਇਤਾ ਪ੍ਰਾਪਤ ਹੋਈ ਹੈ।
ਕੈਨੇਡਾ ਦੇ ਰਾਸ਼ਟਰੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਵੱਲੋਂ “ਯੁੱ ਧ ਸਮੱਗਰੀ ਸਹਾਇਤਾ” ਦੀ ਦੂਜੀ ਡਿਲਵਰੀ ਭੇਜ ਦਿੱਤੀ ਗਈ ਹੈ। ਰੂਸ ‘ਤੇ ਵਿੱਤੀ ਪਾਬੰਦੀਆਂ ਲਗਾਉਣ ਵਿੱਚ ਕੈਨੇਡਾ ਵੀ ਹੁਣ ਪੱਛਮੀ ਸਹਿਯੋਗੀਆਂ ਨਾਲ ਸ਼ਾਮਲ ਹੋ ਗਿਆ ਹੈ ਅਤੇ ਉਸ ਤੋਂ ਕੁੱਝ ਘੰਟਿਆਂ ਬਾਅਦ ਹੀ ਕੈਨੇਡਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।